Kartik Aaryan Diwali: ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਗੈਰ-ਫਿਲਮੀ ਪਿਛੋਕੜ ਹੋਣ ਦੇ ਬਾਵਜੂਦ ਫਿਲਮ ਇੰਡਸਟਰੀ ਵਿੱਚ ਇੱਕ ਖਾਸ ਪਛਾਣ ਬਣਾਈ ਹੈ। 'ਭੁਲ ਭੁਲਈਆ 2' ਐਕਟਰ ਦੀ ਹਰ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਦਾ ਹੈ। ਇਸ ਦੇ ਨਾਲ ਹੀ ਕਾਰਤਿਕ ਆਰੀਅਨ ਦੀ ਹੈਂਡਸਮ ਲੁੱਕ ਕਾਰਨ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਇਸ ਦੇ ਨਾਲ ਹੀ ਕਾਰਤਿਕ ਆਪਣੇ ਡਾਊਨ ਟੂ ਅਰਥ ਸੁਭਾਅ ਕਰਕੇ ਵੀ ਚਰਚਾ `ਚ ਰਹਿੰਦੇ ਹਨ। ਇਸ ਸਮੇਂ ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਾਰਤਿਕ ਨਾ ਸਿਰਫ ਆਪਣੀ ਦੀਵਾਲੀ ਪਲਾਨ ਦਾ ਖੁਲਾਸਾ ਕਰ ਰਹੇ ਹਨ, ਸਗੋਂ ਇਹ ਵੀ ਕਹਿ ਰਹੇ ਹਨ ਕਿ ਇਸ ਦੀਵਾਲੀ 'ਤੇ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਨਵੇਂ ਕੱਪੜੇ ਦਿਵਾਉਣ ਜਾ ਰਹੇ ਹਨ।

ਦੀਵਾਲੀ 'ਤੇ ਕਾਰਤਿਕ ਨੂੰ ਮੰਮੀ ਡੈਡੀ ਨਵੇਂ ਕੱਪੜੇ ਦਿਵਾਉਣਗੇਵਾਇਰਲ ਹੋ ਰਹੀ ਵੀਡੀਓ 'ਚ ਕਾਰਤਿਕ ਸੈੱਟ 'ਤੇ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਦੌਰਾਨ ਕਾਰਤਿਕ ਨੇ ਕਿਹਾ, ''ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਮੈਂ ਘਰ 'ਚ ਪੂਜਾ ਕਰਨ ਜਾ ਰਿਹਾ ਹਾਂ। ਮੰਮੀ, ਪਾਪਾ, ਮੇਰੀ ਭੈਣ ਕਿੱਟੂ ਅਤੇ ਕਟੋਰੀ... ਅਸੀਂ ਸਾਰੇ ਇਕੱਠੇ ਪੂਜਾ ਕਰਨ ਜਾ ਰਹੇ ਹਾਂ। ਉਹ ਘਰ ਦੀ ਸਫ਼ਾਈ ਕਰਨ ਵਾਲੇ ਹਨ ਅਤੇ ਹੋ ਸਕਦਾ ਹੈ ਕਿ ਮੰਮੀ ਪਾਪਾ ਮੈਨੂੰ ਨਵੇਂ ਕੱਪੜੇ ਦਿਵਾਉਣ।"

ਕਾਰਤਿਕ ਨੇ ਤੰਬਾਕੂ ਐਡ ਕਰਨ ਦਾ ਠੁਕਰਾਇਆ ਸੀ ਆਫ਼ਰਇਸ ਤੋਂ ਪਹਿਲਾਂ ਵੀ ਕਾਰਤਿਕ ਆਰੀਅਨ ਨੇ ਗੁਟਖਾ ਐਡ ਕਰਨ ਤੋਂ ਇਨਕਾਰ ਕਰਕੇ ਸੁਰਖੀਆਂ ਬਟੋਰੀਆਂ ਸਨ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਕਸ਼ੈ ਕੁਮਾਰ, ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਦੇ ਵਿਗਿਆਪਨ 'ਚ ਕਾਰਤਿਕ ਆਰੀਅਨ ਪਹਿਲੀ ਪਸੰਦ ਸਨ। ਇੱਕ ਐਡ ਫਿਲਮ ਮੇਕਰ ਦੀ ਰਿਪੋਰਟ ਮੁਤਾਬਕ ਕਾਰਤਿਕ ਨੂੰ ਇਸ ਗੁਟਖਾ ਕਮਰਸ਼ੀਅਲ ਲਈ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਅਦਾਕਾਰ ਨੇ ਇਸ ਇਸ਼ਤਿਹਾਰ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਹਨ ਕਾਰਤਿਕ ਦੇ ਆਉਣ ਵਾਲੇ ਪ੍ਰੋਜੈਕਟਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਦੀਆਂ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ। ਉਹ ਜਲਦੀ ਹੀ 'ਕੈਪਟਨ ਇੰਡੀਆ', 'ਸ਼ਹਿਜ਼ਾਦਾ', 'ਫਰੈਡੀ', 'ਸੱਤਿਆਪ੍ਰੇਮ ਕੀ ਕਥਾ', 'ਲੁਕਾ ਛੁਪੀ 2' ਅਤੇ ਨਿਰਦੇਸ਼ਕ ਕਬੀਰ ਖਾਨ ਦੀ ਇੱਕ ਫਿਲਮ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।