ਮੁੰਬਈ: ਕਾਰਤਿਕ ਆਰੀਅਨ ਦੀ ਬੇਸਬਰੀ ਨਾਲ ਉਡੀਕੀ ਜਾਣ ਵਾਲੀ ਫਿਲਮ 'ਧਮਾਕਾ' ਸਿਨੇਮਾਘਰਾਂ 'ਚ ਨਹੀਂ ਬਲਕਿ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਰਿਲੀਜ਼ ਡੇਟ ਦੀ ਅਨਾਊਸਮੈਂਟ ਜਲਦ ਕਰ ਦਿੱਤੀ ਜਾਵੇਗੀ। ਫਿਲਹਾਲ 'ਧਮਾਕਾ' ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜਿਸ ਅਦਾਕਾਰ ਕਾਰਤਿਕ ਆਰੀਅਨ ਤੇ ਅੰਮ੍ਰਿਤਾ ਸੁਭਾਸ਼ ਨਜ਼ਰ ਆਏ ਹਨ।
ਫਿਲਮ ਦਾ ਟੀਜ਼ਰ ਕਾਫੀ ਸ਼ਾਨਦਾਰ ਲਗ ਰਿਹਾ ਹੈ। ਰਾਮ ਮਾਧਵਾਨੀ ਡਾਇਰੈਕਟਿਡ ਇਹ ਫਿਲਮ ਕਾਫੀ ਸੁਰਖੀਆਂ ਬਟੋਰ ਰਹੀ ਹੈ।
ਕਾਰਤਿਕ ਨੇ ਇਸ ਫਿਲਮ ਦੀ ਸ਼ੂਟਿੰਗ ਸਿਰਫ 10 ਦਿਨਾਂ ਵਿੱਚ ਖਤਮ ਕੀਤੀ ਸੀ ਜੋ ਇੱਕ ਰਿਕਾਰਡ ਹੈ। ਧਮਾਕਾ ਦੀ ਸ਼ੂਟਿੰਗ 14 ਦਸੰਬਰ, 2020 ਨੂੰ ਸ਼ੁਰੂ ਹੋਈ ਸੀ ਤੇ ਕਾਰਤਿਕ ਨੇ ਇਸ ਫਿਲਮ ਲਈ 14 ਦਿਨਾਂ ਦੀ ਡੇਟਸ ਦਿੱਤੀ ਸੀ ਤੇ ਕਾਰਤਿਕ ਨੇ ਜਿਸ ਨੂੰ ਮਹਿਜ਼ 10 ਦਿਨਾਂ ਵਿਚ ਪੂਰਾ ਕਰ ਲਿਆ।
ਰਿਲੀਜ਼ ਹੋਏ ਟੀਜ਼ਰ ਵਿੱਚ ਕਾਰਤਿਕ ਆਰੀਅਨ ਨਿਊਜ਼ ਐਂਕਰ ਦੇ ਰੂਪ ਵਿੱਚ ਦਿਖਾਈ ਦੇ ਰਹੀ ਹਨ। ਇਹ ਟੀਜ਼ਰ ਕਾਫ਼ੀ ਸਸਪੈਂਸ ਨਾਲ ਭਰਿਆ ਹੋਇਆ ਹੈ। ਲੌਕਡਾਊਨ ਤੋਂ ਬਾਅਦ, ਸਾਰੇ ਥਿਏਟਰਾਂ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ, ਪਰ ਥੀਏਟਰ ਤੋਂ ਦਰਸ਼ਕਾਂ ਦੀ ਦੂਰੀ ਅਜੇ ਵੀ ਬਰਕਰਾਰ ਹੈ। ਫਿਲਮਾਂ ਦਾ ਬਾਕਸ ਆਫਿਸ 'ਤੇ ਕੋਈ ਖਾਸ ਲਾਭ ਨਹੀਂ ਹੋ ਰਿਹਾ ਹੈ। ਇਸ ਲਈ, ਫਿਲਮ ਨੂੰ ਓਟੀਟੀ 'ਤੇ ਰਿਲੀਜ਼ ਕਰਨ ਦੀ ਪਲਾਨ ਬਣਿਆ ਹੈ।
ਫਿਲਮ ‘ਧਮਾਕਾ’ ਨੂੰ ਡਾਇਰੈਕਟ ਰਾਮ ਮਾਧਵਾਨੀ ਨੇ ਕੀਤਾ ਹੈ। ਰੌਨੀ ਸਕ੍ਰਿਓਵਾਲਾ, ਅੰਮਿਤਾ ਮਾਧਵਾਨੀ ਤੇ ਰਾਮ ਮਾਧਵਾਨੀ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਰਾਮ ਮਾਧਵਾਨੀ ਦੀ ਇਹ ਫਿਲਮ ਕੋਰੀਆ ਦੀ ਫਿਲਮ ਟੈਰਰ ਲਾਈਵ ਦਾ ਰੀਮੇਕ ਹੈ ਤੇ ਕਾਰਤਿਕ ਇਸ ਫਿਲਮ ਵਿੱਚ ਇੱਕ ਪੱਤਰਕਾਰ ਦੀ ਭੂਮਿਕਾ ਨਿਭਾਉਣਗੇ।