ਨਵੀਂ ਦਿੱਲੀ: ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਕਰਵਾਈ ਜਾਣ ਵਾਲੀ UGC NET ਪ੍ਰੀਖਿਆ 2021 (UGC NET ਮਈ 2021) ਵਿੱਚ ਸ਼ਾਮਲ ਹੋਣ ਲਈ ਅੱਜ ਯਾਨੀ 2 ਮਾਰਚ ਨੂੰ ਆਖ਼ਰੀ ਤਾਰੀਖ ਹੈ। ਇਸ ਲਈ ਇਛੁਕ ਕੈਂਡੀਡੇਟਸ ਜਿਨ੍ਹਾਂ ਨੇ ਅਜੇ ਤਕ ਅਪਲਾਈ ਨਹੀਂ ਕੀਤਾ, ਜਲਦ ਹੀ ਆਨਲਾਈਨ ਖੁਦ ਦਾ ਰਜਿਸਟ੍ਰੇਸ਼ਨ ਕਰਵਾ ਲੈਣ। ਦੱਸ ਦਈਏ ਕਿ ਇਸ ਬਾਰੇ ਨੋਟੀਫਿਕੇਸ਼ਨ ਨੈਸ਼ਨਲ ਟੈਸਟਿੰਗ ਏਜੰਸੀ ਨੇ 2 ਫਰਵਰੀ ਨੂੰ ਜਾਰੀ ਕੀਤੀ ਸੀ।


ਇਸ ਨੋਟੀਫਿਕੇਸ਼ਨ ਮੁਤਾਬਕ ਜਿਹੜੇ ਉਮੀਦਵਾਰ ਆਪਣਾ ਰਜਿਸਟ੍ਰੇਸ਼ਨ 2 ਮਾਰਚ ਤੱਕ ਕਰਵਾ ਲੈਣਗੇ ਉਹ 3 ਮਾਰਚ ਤੱਕ ਯੂਜੀਸੀ ਨੈੱਟ ਮਈ 2021 ਲਈ ਫੀਸ ਦੇ ਸਕਣਗੇ। ਇਸ ਲਈ ਉਮੀਦਵਾਰਾਂ ਨੂੰ ਐਨਟੀਏ ugcnet.nta.nic.in ਦੇ ਅਧਿਕਾਰਤ ਪੋਰਟਲ 'ਤੇ ਜਾਣਾ ਹੋਵੇਗਾ। ਯੂਜੀਸੀ ਨੈੱਟ 2021 ਐਪਲੀਕੇਸ਼ਨ ਫਾਰਮ ਵਿਚ 5 ਮਾਰਚ ਤੋਂ 9 ਮਾਰਚ ਤਕ ਸੁਧਾਰ ਕੀਤਾ ਜਾ ਸਕਦਾ ਹੈ।


ਦੱਸ ਦਈਏ ਕਿ UGC NET ਦੀ ਪ੍ਰੀਖਿਆ 2021 2, 3, 4, 5, 6, 7, 10, 11, 12, 14 ਤੇ 17 ਮਈ 2021 ਨੂੰ ਲਈ ਜਾਏਗੀ। ਉਮੀਦਵਾਰ ਇਹ ਯਾਦ ਰੱਖਣ ਕਿ ਦਸੰਬਰ 2020 UGC NET ਐਡੀਸ਼ਨ ਮਈ 2021 ਵਿੱਚ ਕੀਤਾ ਜਾ ਰਿਹਾ ਹੈ। UGC NET ਮਈ 2021 ਦੀ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਢੰਗ ਵਿੱਚ ਕਰਵਾਈ ਜਾਏਗੀ।


ਹੁਣ ਜਾਣੋ ਅਰਜ਼ੀ ਦੀ ਫੀਸ:


ਜਨਰਸ ਉਮੀਦਵਾਰਾਂ ਲਈ - 1000 / =


ਜਨਰਲ ਸ਼੍ਰੇਣੀ ਈਡਬਲਯੂਐਸ ਤੇ ਓਬੀਸੀ ਉਮੀਦਵਾਰਾਂ ਲਈ- 500 / =


ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਾਤੀਆਂ ਤੇ ਟ੍ਰਾਂਸਜੈਂਡਰ ਸ਼੍ਰੇਣੀ ਦੇ ਉਮੀਦਵਾਰਾਂ ਲਈ - 250 / =


UGC NET 2021 ਵਿਚ ਕੁਲ 300 ਅੰਕਾਂ ਦੇ ਸਵਾਲ ਹੋਣਗੇ


UGC NET ਦੀ ਪ੍ਰੀਖਿਆ ਵਿਚ ਦੋ ਪੇਪਰ ਹੋਣਗੇ। UGC NET 2021 ਦੀ ਪ੍ਰੀਖਿਆ ਦੇ ਦੋਵੇਂ ਪੇਪਰ 300 ਅੰਕ ਦੇ ਹੋਣਗੇ। ਜਿਸ ਵਿੱਚ ਪਹਿਲੇ ਪ੍ਰਸ਼ਨ ਪੱਤਰ ਵਿੱਚ ਸਵਾਲਾਂ ਦੀ ਗਿਣਤੀ 50 ਤੇ ਦੂਜੇ ਪ੍ਰਸ਼ਨ ਪੱਤਰ ਵਿੱਚ ਸਵਾਲਾਂ ਦੀ ਗਿਣਤੀ 100 ਹੋਵੇਗੀ।


ਇਸ ਪ੍ਰੀਖਿਆ ਦੇ ਸਾਰੇ ਸਵਾਲ ਮਲਟੀਪਲ ਚੁਆਇਸ ਵਾਲੇ ਹੋਣਗੇ। ਹਰ ਸਵਾਲ ਲਈ ਇੱਕ ਨਿਸ਼ਾਨ ਤੈਅ ਕੀਤਾ ਗਿਆ ਹੈ। ਇਸ ਤਰ੍ਹਾਂ ਪਹਿਲਾ ਪੇਪਰ 100 ਅੰਕ ਦਾ ਹੋਵੇਗਾ ਅਤੇ ਦੂਸਰਾ ਪੇਪਰ 200 ਅੰਕ ਦਾ ਹੋਵੇਗਾ। ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਹੱਲ ਕਰਨ ਲਈ ਕੁੱਲ 3 ਘੰਟੇ ਦਿੱਤੇ ਜਾਣਗੇ।


ਇਹ ਵੀ ਪੜ੍ਹੋ: FASTag ਨਾਲ 20 ਹਜ਼ਾਰ ਕਰੋੜ ਰੁਪਏ ਦੇ ਪੈਟਰੋਲ-ਡੀਜ਼ਲ ਦੀ ਬਚਤ! ਸਰਕਾਰ ਦੇ ਝੋਲੀ 'ਚ ਜਾਣਗੇ 10,000 ਕਰੋੜ ਰੁਪਏ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI