ਮੁੰਬਈ: ਸਾਰਾ ਅਲੀ ਖ਼ਾਨ ਤੇ ਕਾਰਤਿਕ ਆਰੀਅਨ ਦੀ ਫ਼ਿਲਮ ‘ਲਵ ਆਜ ਕੱਲ-2’ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ ‘ਚ ਹੋ ਚੁੱਕੀ ਹੈ। ਇਸ ਤੋਂ ਬਾਅਦ ਫ਼ਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਫ਼ਿਲਮ ਦੇ ਸੈੱਟ ਤੋਂ ਆਏ ਦਿਨ ਦੋਵਾਂ ਦੀਆਂ ਤਸਵੀਰਾਂ ਲੀਕ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਫ਼ਿਲਮ ਦੇ ਸੈੱਟ ਤੋਂ ਕਾਰਤਿਕ ਆਰੀਅਨ ਦੀ ਤਸਵੀਰ ਲੀਕ ਹੋਈ ਹੈ ਜਿਸ ‘ਚ ਉਹ ਇਕਦਮ ਕੂਲ ਤੇ ਡੈਪਰ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਲੋਕ ਉਨ੍ਹਾਂ ਦੇ ਫੈਨਸ ਜ਼ਰੂਰ ਹੋ ਜਾਣਗੇ।ਇੱਕ ਵਾਰ ਫੇਰ ਵਾਇਰਲ ਹੋਈ ਕਾਰਤਿਕ ਦੀ ‘ਲਵ ਆਜਕੱਲ’ ਦੀ ਲੁੱਕ
ਏਬੀਪੀ ਸਾਂਝਾ | 02 May 2019 05:45 PM (IST)