ਮੁੰਬਈ: ਫਿਲਮ ਮੇਕਰ ਸਾਜਿਦ ਨਾਡੀਆਡਵਾਲਾ ਨੇ ਆਪਣੀ ਆਉਣ ਵਾਲੀ ਮਿਊਜ਼ੀਕਲ ਲਵ ਸਟੋਰੀ ਫਿਲਮ ‘ਸੱਤਿਆਨਰਾਇਣ ਕੀ ਕਥਾ’ ਦਾ ਐਲਾਨ ਕੀਤਾ ਹੈ। ਇਸ ਫਿਲਮ ਵਿੱਚ ਕਾਰਤਿਕ ਆਰੀਅਨ ਲੀਡ ਕਿਰਦਾਰ ਨਿਭਾਅ ਰਹੇ ਹਨ। ਸਾਜਿਦ ਦੇ ਬੈਨਰ ਨਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨਾਲ ਕਾਰਤਿਕ ਦੀ ਇਹ ਪਹਿਲੀ ਫਿਲਮ ਹੋਵੇਗੀ ਜਿਸ ਨੂੰ ਨੈਸ਼ਨਲ ਐਵਾਰਡ ਵਿਨਰ ਸਮੀਰ ਵਿਡਵਾਂਸ ਕਰ ਰਹੇ ਹਨ।
ਫਿਲਮ ਦਾ ਐਲਾਨ ਕਰਦਿਆਂ ਹੋਇਆਂ ਇੱਕ ਛੋਟਾ ਜਿਹਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਕਾਰਤਿਕ ਆਰੀਅਨ ਦੇ ਫੈਨਜ਼ ਬਹੁਤ ਐਕਸਾਈਟਿਡ ਹੋਏ ਹਨ। ਫਿਲਮ ਬਾਰੇ ਗੱਲ ਕਰਦਿਆਂ ਸਾਜਿਦ ਨਾਡੀਆਡਵਾਲਾ ਨੇ ਕਿਹਾ, “ਸੱਤਿਆਨਰਾਇਣ ਕੀ ਕਥਾ' ਮੇਰੇ ਲਈ ਬਹੁਤ ਗ੍ਰੈਂਡ ਪ੍ਰਾਜੈਕਟ ਹੈ। ਗ੍ਰੈਂਡਸਨ ਐਂਟਰਟੇਨਮੈਂਟ ਦੇ ਅਦਾਕਾਰ ਕਾਰਤਿਕ ਆਰੀਅਨ ਨਾਲ ਮਿਲ ਕੇ ਕੰਮ ਕਰਨ ਲਈ ਅਸੀਂ ਬਹੁਤ ਖੁਸ਼ ਹਾਂ।
ਸਾਜਿਦ ਨੇ ਅੱਗੇ ਕਿਹਾ, "ਇਹ ਪਹਿਲੀ ਵਾਰ ਹੈ ਕਿ ਅਸੀਂ ਕਾਰਤਿਕ ਦੇ ਨਾਲ ਕੰਮ ਕਰ ਰਹੇ ਹਾਂ ਤੇ ਉਨ੍ਹਾਂ ਨੇ ਵੀ ਇਸ ਪ੍ਰਾਜੈਕਟ ਲਈ ਪੂਰੀ ਨਵੀਂ ਐਨਰਜ਼ੀ ਲਿਆਂਦੀ ਹੈ। 'ਸੱਤਿਆਨਾਰਾਇਣ ਦੀ ਕਥਾ' ਇੱਕ ਐਸੀ ਸਕ੍ਰਿਪਟ ਹੈ ਜੋ ਇਸ ਰੀ-ਯੂਨੀਅਨ ਲਈ ਪਰਫੈਕਟ ਹੈ ਤੇ ਅਸੀਂ ਦਰਸ਼ਕਾਂ ਲਈ ਇਸ ਕਹਾਣੀ ਨੂੰ ਲੈ ਕੇ ਆਉਣ ਲਈ ਬਹੁਤ ਐਕਸਾਈਟਿਡ ਹਾਂ।
ਇਸ ਫਿਲਮ ਬਾਰੇ ਕਾਰਤਿਕ ਆਰੀਅਨ ਨੇ ਕਿਹਾ, "ਮੈਂ ਸਾਜਿਦ ਸਰ ਨਾਲ ਲੰਬੇ ਸਮੇਂ ਤੋਂ ਕੰਮ ਕਰਨਾ ਚਾਹੁੰਦਾ ਸੀ। ਮੈਂ ਸਾਜਿਦ ਸਰ, ਸ਼ਰੀਨ ਤੇ ਕਿਸ਼ੋਰ ਦੇ ਵਿਜ਼ਨ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਹ ਮੇਰੀ ਸਮੀਰ ਵਿਡਵਾਂਸ ਸਰ ਨਾਲ ਪਹਿਲੀ ਫਿਲਮ ਹੈ। "ਇਮਾਨਦਾਰੀ ਨਾਲ ਕਿਹਾ , ਮੈਂ ਬਹੁਤ ਜ਼ਿਆਦਾ ਦਬਾਅ ਤੇ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਮੈਂ ਰਾਸ਼ਟਰੀ ਐਵਾਰਡ ਤੋਂ ਬਿਨਾਂ ਇਸ ਟੀਮ ਵਿੱਚ ਮੈਂ ਇਕੱਲਾ ਮੈਂਬਰ ਹਾਂ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/