Kartik Aaryan Refuses To Endorse Pan Masala: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੂੰ ਯੂਥ ਆਈਕਾਨ ਕਿਹਾ ਜਾਂਦਾ ਹੈ। ਉਨ੍ਹਾਂ ਤੇ ਇਹ ਟਾਈਟਲ ਬਿਲਕੁਲ ਫਿੱਟ ਬੈੈਠਦਾ ਹੈ। ਹਾਲ ਹੀ `ਚ ਜੋ ਕਾਰਤਿਕ ਆਰੀਅਨ ਬਾਰੇ ਖੁਲਾਸਾ ਹੋਇਆ ਹੈ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਕਾਰਤਿਕ ਆਰੀਅਨ ਸੱਚਮੁੱਚ ਯੂਥ ਆਈਕਾਨ ਕਹਾਉਣ ਦੇ ਲਾਇਕ ਹਨ।


ਜੀ ਹਾਂ, ਤਾਜ਼ਾ ਰਿਪੋਰਟ `ਚ ਖੁਲਾਸਾ ਹੋਇਆ ਹੈ ਕਿ ਇੱਕ ਪਾਨ ਮਸਾਲਾ ਕੰਪਨੀ ਨੇ ਕਾਰਤਿਕ ਆਰੀਅਨ ਨੂੰ ਐਡ ਕਰਨ ਦਾ ਆਫ਼ਰ ਦਿਤਾ ਸੀ। ਐਕਟਰ ਨੂੰ ਇਸ ਐਡ `ਚ ਕੰਮ ਕਰਨ ਲਈ 9 ਕਰੋੜ ਦੀ ਆਫ਼ਰ ਦਿਤੀ ਗਈ ਸੀ, ਜੋ ਕਿ ਐਕਟਰ ਨੇ ਬਿਨਾਂ ਕੁੱਝ ਸੋਚੇ ਤੁਰੰਤ ਰਿਜੈਕਟ ਕਰ ਦਿਤੀ। ਕਾਰਿਤਕ ਆਰੀਅਨ ਦੇ ਇਸ ਫ਼ੈਸਲੇ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ।









ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਅਨੁਸਾਰ, ਇੱਕ ਪ੍ਰਮੁੱਖ ਐਡ ਗੁਰੂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਅਤੇ ਇਸ ਰਿਪੋਰਟ ਦੇ ਸਹੀ ਹੋਣ ਦੀ ਗੱਲ ਤੇ ਮੋਹਰ ਲਗਾਈ ਹੈ। ਇੱਕ ਪਾਸੇ ਜਿੱਥੇ ਬਾਲੀਵੁੱਡ ਦੇ ਦਿੱਗਜ ਐਕਟਰ ਪਾਨ ਮਸਾਲਾ ਦੀ ਐਡ ਕਰਨ ਤੋਂ ਪਿੱਛੇ ਨਹੀਂ ਹਟਦੇ। ਉੱਥੇ ਹੀ ਕਾਰਤਿਕ ਆਰੀਅਨ ਵੱਲੋਂ ਇਸ ਤਰ੍ਹਾਂ 9 ਕਰੋੜ ਦੀ ਡੀਲ ਨੂੰ ਲੱਤ ਮਾਰਨ ਨਾਲ ਇਹ ਸਾਫ਼ ਜ਼ਾਹਰ ਹੋ ਗਿਆ ਹੈ ਕਿ ਆਰੀਅਨ ਯੂਥ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਜਾਗਰੁਕ ਹਨ।


ਕਾਰਤਿਕ ਆਰੀਅਨ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਾਲੀਵੁੱਡ ਫ਼ਿਲਮ `ਸ਼ਹਿਜ਼ਾਦਾ` ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋ ਸਕਦੀ ਹੈ।