Congress President Election : 17 ਅਕਤੂਬਰ ਨੂੰ ਕਾਂਗਰਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਣੀ ਹੈ। ਕਾਂਗਰਸ ਨੇਤਾ ਅਤੇ ਤਿਰੂਵਨੰਤਪੁਰ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ 'ਤੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਇਹ ਜਾਣਕਾਰੀ ਪੀਟੀਆਈ ਸੂਤਰਾਂ ਤੋਂ ਮਿਲੀ ਹੈ। ਸੂਤਰਾਂ ਮੁਤਾਬਕ ਸ਼ਸ਼ੀ ਥਰੂਰ ਨੇ ਅਜੇ ਆਪਣਾ ਮਨ ਨਹੀਂ ਬਣਾਇਆ ਹੈ ਪਰ ਉਹ ਇਸ 'ਤੇ ਜਲਦ ਹੀ ਫੈਸਲਾ ਲੈ ਸਕਦੇ ਹਨ।

ਥਰੂਰ ਨੇ ਹਾਲਾਂਕਿ ਇਸ ਗੱਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਉਹ ਮੁਕਾਬਲੇ 'ਚ ਹਿੱਸਾ ਲੈਣਗੇ ਜਾਂ ਨਹੀਂ। ਹਾਲਾਂਕਿ, ਉਨ੍ਹਾਂ ਨੇ ਮਲਿਆਲਮ ਰੋਜ਼ਾਨਾ ਮਾਥਰੂਭੂਮੀ ਵਿੱਚ ਇੱਕ ਲੇਖ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ "ਆਜ਼ਾਦ ਅਤੇ ਨਿਰਪੱਖ" ਚੋਣਾਂ ਦੀ ਮੰਗ ਕੀਤੀ ਹੈ। ਇਸ ਆਰਟੀਕਲ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀਆਂ ਇੱਕ ਦਰਜਨ ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕਰਨਾ ਚਾਹੀਦਾ ਹੈ।

ਸ਼ਸ਼ੀ ਥਰੂਰ ਕਾਂਗਰਸ ਦੇ G-23 ਨੇਤਾਵਾਂ 'ਚ ਵੀ ਸ਼ਾਮਲ ਸੀ 



ਥਰੂਰ ਨੇ ਆਰਟੀਕਲ ਵਿੱਚ ਲਿਖਿਆ, "ਪਾਰਟੀ ਨੂੰ ਸੀਡਬਲਯੂਸੀ ਮੈਂਬਰ ਦੇ ਅਹੁਦੇ ਲਈ ਚੋਣ ਦਾ ਐਲਾਨ ਕਰਨਾ ਚਾਹੀਦਾ ਸੀ। ਏਆਈਸੀਸੀ ਅਤੇ ਪੀਸੀਸੀ ਮੈਂਬਰਾਂ ਨੂੰ ਇਹ ਚੁਣਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਪਾਰਟੀ ਦੇ ਇਨ੍ਹਾਂ ਅਹਿਮ ਅਹੁਦਿਆਂ ਦੀ ਅਗਵਾਈ ਕੌਣ ਕਰੇਗਾ। ਦੱਸ ਦੇਈਏ ਕਿ ਸ਼ਸ਼ੀ ਥਰੂਰ ਵੀ ਕਾਂਗਰਸ ਦੇ ਉਨ੍ਹਾਂ ਜੀ-23 ਨੇਤਾਵਾਂ ਵਿੱਚ ਸ਼ਾਮਲ ਸਨ ,ਜੋ ਪਾਰਟੀ ਵਿੱਚ ਸੰਗਠਨਾਤਮਕ ਬਦਲਾਅ ਦੀ ਮੰਗ ਕਰ ਰਹੇ ਹਨ।

ਨਵੇਂ ਪ੍ਰਧਾਨ ਦੀ ਚੋਣ ਕਾਂਗਰਸ ਨੂੰ ਮੁੜ ਸਰਗਰਮ ਕਰਨ ਦੀ ਦਿਸ਼ਾ ਵਿੱਚ ਸ਼ੁਰੂਆਤ


ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਨੇ ਲਿਖਿਆ, “ਫਿਰ ਵੀ, ਨਵੇਂ ਪ੍ਰਧਾਨ ਦੀ ਚੋਣ ਕਾਂਗਰਸ ਨੂੰ ਫ਼ਿਰ ਤੋਂ ਤਾਕਤ ਦੇਣ ਦੀ ਦਿਸ਼ਾ ਵਿੱਚ ਇੱਕ ਸ਼ੁਰੂਆਤ ਹੈ। ਥਰੂਰ ਨੇ ਇਹ ਵੀ ਕਿਹਾ ਹੈ ਕਿ ਚੋਣ ਦੇ ਹੋਰ ਲਾਭਕਾਰੀ ਪ੍ਰਭਾਵ ਵੀ ਹਨ , ਜਿਵੇਂ ਕਿ ਅਸੀਂ ਹਾਲ ਹੀ ਵਿੱਚ ਲੀਡਰਸ਼ਿਪ ਦੀ ਦੌੜ ਦੌਰਾਨ ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਵਿੱਚ ਵਿਸ਼ਵਵਿਆਪੀ ਦਿਲਚਸਪੀ ਦੇਖੀ ਹੈ, ਅਜਿਹਾ ਅਸੀਂ 2019 ਵਿੱਚ ਪਹਿਲਾਂ ਹੀ ਦੇਖ ਚੁੱਕੇ ਹਾਂ , ਜਦਕਿ ਇੱਕ ਦਰਜਨ ਉਮੀਦਵਾਰਾਂ ਨੇ ਥੇਰੇਸਾ ਮੇ ਨੂੰ ਬਦਲ ਕੇ ਚੋਣ ਲੜਿਆ ਸੀ ਅਤੇ ਬੋਰਿਸ ਜੌਨਸਨ ਚੋਟੀ ਦੇ ਨੇਤਾ ਵਜੋਂ ਉਭਰੇ ਸਨ। ਉਸਨੇ ਅੱਗੇ ਲਿਖਿਆ, "ਕਾਂਗਰਸ ਲਈ ਇਸੇ ਤਰ੍ਹਾਂ ਦੇ ਦ੍ਰਿਸ਼ ਨੂੰ ਦੁਹਰਾਉਣ ਨਾਲ ਪਾਰਟੀ ਵਿੱਚ ਰਾਸ਼ਟਰੀ ਹਿੱਤ ਵਿੱਚ ਵਾਧਾ ਹੋਵੇਗਾ ਅਤੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਵੱਲ ਹੋਰ ਵੋਟਰਾਂ ਨੂੰ ਪ੍ਰੇਰਿਤ ਕਰੇਗਾ। 

 

ਸਭ ਤੋਂ ਵੱਧ ਲੋੜ ਇਸ ਸਮੇਂ ਕਾਂਗਰਸ ਪ੍ਰਧਾਨ ਦੀ ਹੈ   

 

ਥਰੂਰ ਨੇ ਲਿਖਿਆ, "ਇਸੇ ਕਾਰਨ, ਮੈਂ ਉਮੀਦ ਕਰਦਾ ਹਾਂ ਕਿ ਬਹੁਤ ਸਾਰੇ ਉਮੀਦਵਾਰ ਆਪਣੇ ਆਪ ਨੂੰ ਵਿਚਾਰਨ ਲਈ ਪੇਸ਼ ਕਰਨ ਲਈ ਅੱਗੇ ਆਉਣਗੇ। ਪਾਰਟੀ ਅਤੇ ਰਾਸ਼ਟਰ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨਾ ਨਿਸ਼ਚਿਤ ਤੌਰ 'ਤੇ ਜਨਹਿੱਤ 'ਚ ਹਲਚਲ ਹੋਵੇਗੀ  ਜਿੱਥੇ ਪੂਰੀ ਪਾਰਟੀ ਨੂੰ ਨਵੀਨੀਕਰਨ ਦੀ ਲੋੜ ਹੈ, ਓਥੇ ਹੀ ਸਭ ਤੋਂ ਵੱਧ ਲੋੜ ਕਾਂਗਰਸ ਪ੍ਰਧਾਨ ਦੀ ਹੈ। ਪਾਰਟੀ ਦੀ ਮੌਜੂਦਾ ਸਥਿਤੀ, ਸੰਕਟ ਦੀ ਧਾਰਨਾ ਅਤੇ ਰਾਸ਼ਟਰੀ ਤਸਵੀਰ ਦੇ ਮੱਦੇਨਜ਼ਰ ਜੋ ਕੋਈ ਵੀ ਪ੍ਰਧਾਨ ਦਾ ਅਹੁਦਾ ਸੰਭਾਲਦਾ ਹੈ, ਉਸ ਨੂੰ ਬਿਨਾਂ ਸ਼ੱਕ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਜੋਸ਼ ਭਰਨਾ ਹੋਵੇਗਾ ਅਤੇ ਵੋਟਰਾਂ ਨੂੰ ਪ੍ਰੇਰਿਤ ਕਰਨ ਦੇ ਦੋਹਰੇ ਟੀਚਿਆਂ ਦੀ ਪ੍ਰਾਪਤੀ ਦੀ ਲੋੜ ਹੋਵੇਗੀ। 

 

ਉਨ੍ਹਾਂ ਕੋਲ ਪਾਰਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਜਨਾ ਦੇ ਨਾਲ-ਨਾਲ ਭਾਰਤ ਲਈ ਇੱਕ ਵਿਜ਼ਨ ਵੀ ਹੋਣਾ ਚਾਹੀਦਾ ਹੈ। ਆਖਰਕਾਰ, ਇੱਕ ਰਾਜਨੀਤਿਕ ਦਲ ਦੇਸ਼ ਦੀ ਸੇਵਾ ਕਰਨ ਦਾ ਇੱਕ ਸਾਧਨ ਹੈ  , ਨਾ ਕਿ ਆਪਣੇ ਆਪ ਵਿੱਚ ਇੱਕ ਟੀਚਾ। ਕਿਸੇ ਵੀ ਤਰ੍ਹਾਂ, ਇੱਕ ਆਜ਼ਾਦ ਅਤੇ ਨਿਰਪੱਖ ਚੋਣ ਪ੍ਰਕਿਰਿਆ ਇਸ ਮੁੱਦੇ ਨੂੰ ਸੁਲਝਾਉਣ ਦਾ ਇੱਕ ਸਿਹਤਮੰਦ ਤਰੀਕਾ ਹੋਵੇਗਾ। ਇਹ ਆਉਣ ਵਾਲੇ ਨਵੇਂ ਪ੍ਰਧਾਨ ਨੂੰ ਦਿੱਤੇ ਜਾ ਰਹੇ ਫਤਵੇ ਨੂੰ ਜਾਇਜ਼ ਠਹਿਰਾਏਗਾ।"


ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ


ਅੰਦਰੂਨੀ ਕਲੇਸ਼ ਦਾ ਸਾਹਮਣਾ ਕਰ ਰਹੀ ਕਾਂਗਰਸ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਪਾਰਟੀ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ। ਇਹ ਵੀ ਕਿਹਾ ਗਿਆ ਕਿ ਇਹ ਦੇਸ਼ ਦੀ ਇਕਲੌਤੀ ਪਾਰਟੀ ਹੈ ,ਜੋ ਅਜਿਹੇ ਲੋਕਤੰਤਰੀ ਅਮਲ ਦੀ ਪਾਲਣਾ ਕਰਦੀ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਦਾ ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ। ਚੋਣਾਂ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ, ਜਦਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 24 ਸਤੰਬਰ ਤੋਂ ਸ਼ੁਰੂ ਹੋ ਕੇ 30 ਸਤੰਬਰ ਤੱਕ ਜਾਰੀ ਰਹੇਗੀ।