ਮੁੰਬਈ: ਸਲਮਾਨ ਖ਼ਾਨ ਤੇ ਕਟਰੀਨਾ ਕੈਫ ਇਨ੍ਹੀਂ ਦਿਨੀਂ ਲਗਾਤਾਰ ‘ਭਾਰਤ’ ਦੀ ਸ਼ੂਟਿੰਗ ‘ਚ ਰੁੱਝੇ ਹਨ। ਮੁੰਬਈ ‘ਚ ਇਨ੍ਹੀਂ ਦਿਨੀਂ ਮਿਲ ਕੇ ‘ਭਾਰਤ’ ਦੇ ਗਾਣੇ ਦੀ ਸ਼ੂਟਿੰਗ ਕੀਤੀ। ਉਂਝ ਤਾਂ ਸਲਮਾਨ ਤੇ ਕੈਟ ਫ਼ਿਲਮ ਦੀ ਸਾਰੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ ਪਰ ਫ਼ਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਅਜੇ ਬਾਕੀ ਹੈ।

ਇਸ ਦੌਰਾਨ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਤਸਵੀਰ ਸ਼ੇਅਰ ਕੀਤੀ ਹੈ। ਇਸ ਲੇਟੇਸਟ ਫੋਟੋ ‘ਚ ਕੈਟਰੀਨਾ ਕੋਰੀਓਗ੍ਰਾਫਰ ਵੈਭਵੀ ਮਰਚੈਂਟ ਨਾਲ ਦਿਖਾਈ ਦੇ ਰਹੀ ਹੈ। ਇਸ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਤੇ ਵੈਭਵੀ ਇੱਕ-ਦੂਜੇ ਦੇ ਗਲ ਲੱਗ ਰਹੇ ਹਨ। ਇਸ ਨੂੰ ਕੈਟਰੀਨਾ ਨੇ ਕੈਪਸ਼ਨ ਵੀ ਦਿੱਤਾ ਹੈ।


ਪਿਛਲੇ ਦਿਨੀਂ ਹੀ ‘ਭਾਰਤ’ ਦੇ ਮੇਕਰਸ ਨੇ ਇਸ ਦਾ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ‘ਚ ਸਿਰਫ ਸਲਮਾਨ ‘ਤੇ ਫੋਕਸ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਟੀਜ਼ਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਫ਼ਿਲਮ ‘ਚ ਦੋਵਾਂ ਤੋਂ ਇਲਾਵਾ ਦੀਸ਼ਾ ਪਟਾਨੀ, ਸੁਨੀਲ ਗ੍ਰੋਵਰ, ਨੌਰਾ ਫਤੇਹੀ ਨਜ਼ਰ ਆਉਣਗੇ।