ਨਵੀਂ ਦਿੱਲੀ: ਦੁਨੀਆ ‘ਚ ਜਦੋਂ ਤੋਂ ਸਮਾਰਟਫੋਨ ਦੀ ਵਿਕਰੀ ਸ਼ੁਰੂ ਹੋਈ ਹੈ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਮਾਰਟਫੋਨਾਂ ਦੀ ਵਿਕਰੀ ‘ਚ ਕਮੀ ਆਈ ਹੈ। ਕਾਉਂਟਰ ਪੁਆਇੰਟ ਰਿਸਰਚ ਦੇ ਅੰਕੜਿਆਂ ਮੁਤਾਬਕ 2018 ‘ਚ ਸਭ ਦੇਸ਼ਾਂ ਨੂੰ ਮਿਲਾ ਕੇ ਕੁੱਲ 149.83 ਕਰੋੜ ਸਮਾਰਟਫੋਨ ਵਿਕੇ ਹਨ। ਚੌਥੀ ਤਿਮਾਹੀ ‘ਚ ਸਮਾਰਟਫੋਨ ਦੀ ਵਿਕਰੀ 7% ਰਹੀ।
ਦੁਨੀਆ ‘ਚ ਸਮਾਰਟਫੋਨ ਦੀ ਸੇਲ ‘ਚ ਸੈਮਸੰਗ ਪਹਿਲੇ ਨੰਬਰ ‘ਤੇ ਹੈ। ਐਪਲ ਤੇ ਹੁਵਾਵੇ ਮਾਰਕਿਟ ਸ਼ੇਅਰ 14%, ਸ਼ਿਓਮੀ ਚੌਥੇ ਨੰਬਰ ‘ਤੇ 8% ਮਾਰਕਿਟ ਸ਼ੇਅਰ ‘ਤੇ ਹੈ। ਅਮਰੀਕਾ, ਚੀਨ ਤੇ ਪਛਮੀ ਯੂਰਪ ‘ਚ ਮਾਰਕਿਟ ‘ਚ ਰਿਪਲੇਸਮੈਂਟ ਸਮਾਂ ਵਧਣ ਨਾਲ ਸਮਾਰਟਫੋਨ ਦੀ ਕੀਮਤ ਘਟੀ ਹੈ।
ਸੈਮਸੰਗ ਦਾ ਚੌਥੀ ਤਿਮਾਹੀ ਦਾ ਮੁਨਾਫਾ ਘਟਿਆ ਹੈ ਜਿਸ ਦਾ ਕਾਰਨ ਗਲੋਬਲ ਡਿਮਾਂਡ ਨੂੰ ਕਿਹਾ ਗਿਆ ਹੈ। ਇਹ ਪਿਛਲੇ ਸਾਲ ਅਕਤੂਬਰ-ਦਸੰਬਰ ਦੇ ਮੁਕਾਬਲੇ 31% ਘੱਟ ਹੈ।