ਨਵੀਂ ਦਿੱਲੀ: ਮਾਈਕਰੋ-ਬਲਾਗਿੰਗ ਸਾਈਟ ਟਵਿਟਰ ਹੁਣ ਐਂਡ੍ਰਾਈਡ ‘ਤੇ ਨਵਾਂ ਫੀਚਰ ਟੇਸਟ ਕਰ ਰਹੀ ਹੈ, ਜਿਸ ਨਾਲ ਨਿਊਜ਼ ਨੂੰ ਟਾਈਮਲਾਈਨ ਦੇ ਟਾਪ ‘ਤੇ ਰੱਖੀਆ ਜਾਵੇਗਾ। ਇਸ ਫੀਚਰ ਦੇ ਨਾਲ ਯੂਜ਼ਰਸ ਨੂੰ ਆਪਣੇ ਨੇੜੇ ਵਪਾਰ ਰਹੀਆਂ ਘਟਨਾਵਾਂ ਦੀ ਸਹੀ ਸਮੇਂ ‘ਤੇ ਜਾਣਕਾਰੀ ਮਿਲੇਗੀ। ਟਵਿਟਰ ਦੇ ਅਧਿਕਾਰੀ ਵੱਲੋੋਨ ਮਿਲੀ ਜਾਣਕਾਰੀ ਮੁਤਾਬਕ, “ਇਸ ਅਪਡੇਟ ਦੇ ਨਾਲ ਟਵਿਟਰ ਨੇ ਨਿਊਜ਼ ਅਤੇ ਸਟੌਰੀਜ਼ ਨੂੰ ਦੇਖਣਾ ਆਸਾਨ ਬਣਾ ਦਿੱਤਾ ਹੈ। ਜਿਸ ਦੀ ਚਰਚਾ ਫੋਲੋਅਰ ‘ਚ ਹੋਵੇਗੀ ਹੁਣ ਉਹ ਪੋਸਟ ਸਭ ਤੋਂ ਉੱਤੇ ਸ਼ੋਅ ਕਰੇਗੀ”।

ਇਹ ਫੀਚਰ ਇੱਕ ਪ੍ਰਾਂਪਟ ਦੇ ਨਾਲ ਆਵੇਗਾ, ਜਿਸ ‘ਚ ਯੂਜ਼ਰਸ ਨੂੰ ਪੁੱਛਿਆ ਜਾਵੇਗਾ, “ਜਾਣੋ ਕੀ ਵਾਪਰਿਆ, ਜਦੋਂ ਤੁਸੀ ਦੂਰ ਸੀ”। ਇਸ ਤੋਂ ਪਹਿਲਾ 2015 ਅਤੇ 2016 ‘ਚ ਟਵਿਟਰ ਨੇ ‘ਜਦੋਂ ਤੁਸੀ ਦੂਰ ਸੀ” ਅਤੇ “ਮੁੱਖ ਟਵੀਟ ਕਦੇ ਮਿਸ ਨਾ ਕਰੋ” ਜਿਹੇ ਫੀਚਰ ਰਿਲੀਜ਼ ਕੀਤੇ ਸੀ।

ਇਹ ਫੀਚਰ ਸਿਰਫ ਦਿਲਚਸਪ ਅਤੇ ਫੇਮਸ ਟਵੀਟ ਲਈ ਹੀ ਨਹੀਂ ਸਗੋਂ ਨਿਊਜ਼ ਏਜੰਸੀਆਂ ਅਤੇ ਸਮੂਹਾਂ ਦੀ ਸਟੌਰੀਜ਼ ਨੂੰ ਵੀ ਦਿਖਾਏਗਾ। ਇਸ ਫੀਚਰ ਨੂੰ ਫਿਲਹਾਲ ਆਈਓਐਸ ਯੂਜ਼ਰਸ ਲਈ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਸਭ ਲਈ ਕਦੋਂ ਰਿਲੀਜ਼ ਕੀਤਾ ਜਾਣਾ ਹੈ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ।