Vicky Kaushal Katrina Kaif Threat Case: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹਨ। ਪਿਛਲੇ ਦਿਨੀਂ, ਜੋੜੇ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ (Katrina Vicky Threat Case), ਜਿਸ ਤੋਂ ਬਾਅਦ ਅਦਾਕਾਰ ਨੇ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਪਰ ਇਸ ਮਾਮਲੇ ਨਾਲ ਜੁੜੀਆਂ ਗੱਲਾਂ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇਸ ਮਾਮਲੇ ਵਿੱਚ ਇੱਕ ਵਾਰ ਫਿਰ ਵੱਡਾ ਖੁਲਾਸਾ ਹੋਇਆ ਹੈ।
ਦਰਅਸਲ, ਇਸ ਮਾਮਲੇ 'ਚ ਰਿਪੋਰਟਾਂ ਮੁਤਾਬਕ ਦੋਸ਼ੀ ਦਾ ਨਾਂ ਮਨਵਿੰਦਰ ਸਿੰਘ ਹੈ, ਜਿਸ ਨੂੰ ਸੰਘਰਸ਼ਸ਼ੀਲ ਅਦਾਕਾਰ ਦੇ ਨਾਲ-ਨਾਲ ਕੈਟਰੀਨਾ ਕੈਫ ਦਾ ਜਬਰਾ ਫੈਨ ਦੱਸਿਆ ਗਿਆ ਹੈ। ਹੁਣ ਦੋਸ਼ੀ ਮਨਵਿੰਦਰ ਸਿੰਘ ਦੇ ਵਕੀਲ ਸੰਦੀਪ ਸ਼ੇਅਰਖਾਨੇ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਮੁਵੱਕਿਲ ਨੇ ਨਾ ਤਾਂ ਕੈਟਰੀਨਾ ਕੈਫ ਨੂੰ ਸਟਾਕ ਕੀਤਾ ਅਤੇ ਨਾ ਹੀ ਵਿੱਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕੁੱਲ ਮਿਲਾ ਕੇ ਉਸ ਨੇ ਆਪਣੇ 'ਤੇ ਲੱਗੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਇੰਨਾ ਹੀ ਨਹੀਂ ਵਕੀਲ ਮੁਤਾਬਕ ਮਨਵਿੰਦਰ ਸਿੰਘ ਦਾ ਕੈਟਰੀਨਾ ਅਤੇ ਉਸ ਦੇ ਪਰਿਵਾਰ ਨਾਲ ਕਰੀਬ 3 ਸਾਲ ਦਾ ਸੰਪਰਕ ਹੈ। ਦੋਵਾਂ ਵਿਚਾਲੇ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਵੀ ਹੋਈ, ਉਹ ਲਗਾਤਾਰ ਆਪਣੀ ਭੈਣ ਆਇਸ਼ਾ ਕੈਫ ਦੇ ਸੰਪਰਕ 'ਚ ਸੀ। ਵਕੀਲ ਦਾ ਕਹਿਣਾ ਹੈ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਤੋਂ ਕਈ ਕਮੈਂਟਸ ਡਿਲੀਟ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਦੇ ਮੁਵੱਕਿਲ ਨੂੰ ਫਸਾਇਆ ਜਾ ਸਕੇ।
ਇਨ੍ਹਾਂ ਧਾਰਾਵਾਂ ਤਹਿਤ FIR ਦਰਜ
ਦੱਸ ਦੇਈਏ ਕਿ ਵਿੱਕੀ ਕੌਸ਼ਲ ਦੀ ਸ਼ਿਕਾਇਤ 'ਤੇ ਸਾਂਤਾਕਰੂਜ਼ ਪੁਲਿਸ ਨੇ ਆਈਪੀਸੀ ਦੀ ਧਾਰਾ 506 (2) ਅਤੇ 354 (ਡੀ) ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਆਪਣੀ ਸ਼ਿਕਾਇਤ ਵਿੱਚ ਅਦਾਕਾਰ ਨੇ ਕਿਹਾ ਹੈ ਕਿ ਇੱਕ ਅਣਜਾਣ ਵਿਅਕਤੀ ਉਸਦੀ ਪਤਨੀ ਦਾ ਪਿੱਛਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਨੂੰ ਧਮਕੀਆਂ ਵੀ ਦੇ ਰਿਹਾ ਹੈ। ਪੁਲੀਸ ਰਿਮਾਂਡ ਦੀ ਕਾਪੀ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਮਨਵਿੰਦਰ ਸਿੰਘ ਨੇ ਵਿੱਕੀ ਕੌਸ਼ਲ ਨੂੰ ਗੰਨ ਪੁਆਇੰਟ ’ਤੇ ਰੱਖਣ ਦਾ ਸੁਨੇਹਾ ਭੇਜਿਆ ਸੀ ਅਤੇ ਉਸ ਦੀ ਆਰਆਈਪੀ ਯਾਨੀ ਰੈਸਟ ਇਨ ਪੀਸ ਦੀ ਤਰੀਕ ਫਾਈਨਲ ਹੈ।