ਕਟਰੀਨਾ ਕੈਫ ਨੂੰ ਇਸ ਨਾਂ ਨਾਲ ਬੁਲਾਉਂਦੇ ਨੇ ‘ਭਾਰਤ’ ਫ਼ਿਲਮ ਦੇ ਡਾਇਰੈਕਟਰ
ਏਬੀਪੀ ਸਾਂਝਾ | 04 Aug 2018 11:33 AM (IST)
ਮੁੰਬਈ: ਕਟਰੀਨਾ ਕੈਫ ਹੁਣ ‘ਭਾਰਤ’ ਫ਼ਿਲਮ ਦਾ ਹਿੱਸਾ ਹੈ ਜਿਸ ਦੀ ਆਫੀਸ਼ੀਅਲ ਅਨਾਉਂਸਮੈਂਟ ਹਾਲ ਹੀ ‘ਚ ਹੋਈ ਹੈ ਅਤੇ ਸਲਮਾਨ ਨੇ ਵੀ ਕਟਰੀਨਾ ਦਾ ਸੋਸ਼ਲ ਮੀਡੀਆ ‘ਤੇ ਸਵੈਗ ਨਾਲ ਸਵਾਗਤ ਕੀਤਾ ਸੀ। ਇਸ ਤੋਂ ਪਹਿਲਾਂ ਇਹ ਰੋਲ ਪ੍ਰਿਅੰਕਾ ਚੋਪੜਾ ਪਲੇ ਕਰਨ ਵਾਲੀ ਸੀ। ਫ਼ਿਲਮ ਲਈ ਕਈਂ ਨਾਂਅ ਸਾਹਮਣੇ ਆਏ ਪਰ ਆਖਿਰ ਫ਼ਿਲਮ ਕੈਟ ਨੂੰ ਮਿਲੀ। ਉਂਝ ਕਟਰੀਨਾ ਅਤੇ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਵੀ ਕਾਫੀ ਚੰਗੇ ਦੋਸਤ ਹਨ। ਇਹ ਪਹਿਲੀ ਵਾਰ ਨਹੀਂ ਜਦੋਂ ਸਲਮਾਨ-ਕਟਰੀਨਾ ਅਤੇ ਅੱਬਾਸ ਦੀ ਤਿਕੜੀ ਸਾਹਮਣੇ ਆਈ ਹੈ। ਇਸ ਤੌਂ ਪਹਿਲਾਂ ਇਹ ਤਿਕੜੀ ‘ਟਾਈਗਰ ਜਿੰਦਾ ਹੈ’ ‘ਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਪਹਿਲਾ ਕਟਰੀਨਾ ਅਤੇ ਅੱਬਾਸ ਨੇ ਫ਼ਿਲਮ ‘ਮੇਰੇ ਬ੍ਰਦਰ ਕੀ ਦੁਲਹਨ’ ‘ਚ ਵੀ ਕੰਮ ਕੀਤਾ ਹੈ। ਆਪਣੀ ਅਤੇ ਅਲੀ ਦੀ ਦੋਸਤੀ ਬਾਰੇ ਹਾਲ ਹੀ ‘ਚ ਕਟਰੀਨਾ ਨੇ ਇੱਕ ਇੰਟਰਵਿਊ ‘ਚ ਕਿਹਾ, ‘ਅਲੀ ਨੇ ਮੇਰਾ ਖਾਸ ਨਾਂਅ ਰੱਖਿਆ ਹੈ ਅਤੇ ਉਹ ਮੈਨੂੰ ਇਸੇ ਖਾਸ ਨਾਂਅ ਨਾਲ ਬੁਲਾਉਂਦੇ ਹਨ। ਅਲੀ ਮੈਨੂੰ ‘ਗੋਲਡਫਿਸ਼’ ਕਹਿੰਦੇ ਹਨ’। ਉਂਝ ਡਾਇਰੈਕਟਰ ਨੇ ਕੈਟ ਨੂੰ ਬੇਹੱਦ ਪਿਆਰਾ ਨਾਂਅ ਦਿੱਤਾ ਹੈ ਅਤੇ ਅਸਲ ‘ਚ ਵੀ ਕਟਰੀਨਾ ਕਿਸੇ ਗੋਲਡਫਿਸ਼ ਤੋਂ ਘੱਟ ਨਹੀਂ ਹੈ। ਇਸ ਤੋਂ ਬਾਅਦ ਸਭ ਨੂੰ ਇੰਤਜ਼ਾਰ ਹੈ ਇਸ ਤਿਕੜੀ ਦੇ ਧਮਾਕੇ ਦਾ ਜੋ ‘ਭਾਰਤ’ ਦੀ ਰਿਲੀਜ਼ ਟਾਈਮ ਹੋਣ ਵਾਲਾ ਹੈ। ਫੈਨਸ ਨੂੰ ਫ਼ਿਲਮ ਤੋਂ ਉਮੀਦਾਂ ਤਾਂ ਕਾਫੀ ਹਨ। ਦੇਖਦੇ ਹਾਂ ਇਸ ਵਾਰ ਸਲਮਾਨ ਉਨ੍ਹਾਂ ਉਮੀਦਾਂ ਨੂੰ ਪੂਰੀ ਕਰ ਪਾਉਣਗੇ ਕੀ ਨਹੀਂ।