ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਦਾ ਰਿਲੇਸ਼ਨਸ਼ਿਪ ਬਾਲੀਵੁੱਡ ਵਿੱਚ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਹੈ। ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਦੋਵਾਂ ਪਾਸਿਆਂ ਤੋਂ ਕੋਈ ਵੀ ਆਫੀਸ਼ੀਅਲ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਇਸ ਸਾਲ ਦੇ ਅੰਤ ਤੱਕ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ। ਇਸ ਦੌਰਾਨ ਖ਼ਬਰਾਂ ਇਹ ਵੀ ਹਨ ਕਿ ਦੋਵਾਂ ਨੇ ਚੁੱਪ ਚਪੀਤੇ ਮੰਗਣੀ ਕਰ ਲਈ ਹੈ। ਦੋਵਾਂ ਦੇ ਰੋਕਾ ਸੈਰੇਮਨੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਚੱਲ ਰਹੀ ਹੈ। 


 


ਰਿਪੋਰਟਸ ਦੇ ਮੁਤਾਬਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਨੇ ਰਿੰਗਸ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਇੱਕ ਕਦਮ ਅੱਗੇ ਵਧਾਇਆ ਹੈ। ਦੋਵਾਂ ਨੇ ਰੋਕਾ ਸੈਰੇਮਨੀ ਕੀਤੀ ਹੈ। ਹੁਣ ਤਕ ਮੰਗਣੀ ਦੀਆਂ ਖਬਰਾਂ ਨੂੰ ਅਫਵਾਹਾਂ ਮੰਨਿਆ ਜਾ ਰਿਹਾ ਹੈ। ਪਰ ਫਿਰ ਵੀ ਫੈਨਜ਼ ਨੇ ਦੋਵਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਥੋੜੇ ਸਮੇਂ ਵਿੱਚ ਉਨ੍ਹਾਂ ਨੇ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ। 


 


ਇਸ ਦੀ ਆਫੀਸ਼ੀਅਲ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਕਿ ਕੈਟਰੀਨਾ ਅਤੇ ਵਿੱਕੀ ਨੇ ਸੱਚਮੁੱਚ ਵਿੱਚ ਮੰਗਣੀ ਕੀਤੀ ਕਿ ਨਹੀਂ ਹੈ। ਇਨ੍ਹਾਂ ਦੋਵਾਂ ਦੇ ਰਿਸ਼ਤੇ ਨੇ ਉਸ ਸਮੇਂ ਜ਼ੋਰ ਫੜ ਲਿਆ ਜਦੋਂ ਵਿੱਕੀ ਕੌਸ਼ਲ ਨੇ ਇੱਕ ਐਵਾਰਡ ਫੰਕਸ਼ਨ ਦੌਰਾਨ ਕਿਹਾ ਸੀ ਕਿ ਕੈਟਰੀਨਾ ਉਨ੍ਹਾਂ ਦਾ ਕ੍ਰਸ਼ ਹੈ। ਇਸ ਦੌਰਾਨ ਕੈਟਰੀਨਾ ਉਨ੍ਹਾਂ ਦੇ ਨਾਲ ਮੰਚ 'ਤੇ ਹੀ ਮੌਜੂਦ ਸੀ। ਵਿੱਕੀ ਨੇ ਸਭ ਦੇ ਸਾਹਮਣੇ ਕੈਟਰੀਨਾ ਤੋਂ ਪੁੱਛਿਆ ਸੀ ਕਿ ਤੁਸੀਂ ਵਿੱਕੀ ਕੌਸ਼ਲ ਵਰਗਾ ਮੁੰਡਾ ਲੱਭ ਕੇ ਉਸ ਨਾਲ ਵਿਆਹ ਕਿਉਂ ਨਹੀਂ ਕਰਵਾ ਲੈਂਦੇ। 


 


ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਪਿਛਲੇ ਦੋ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ। ਇਸ ਵਾਰ ਨਵਾਂ ਸਾਲ ਵੀ ਦੋਵਾਂ ਨੇ ਮਿਲ ਕੇ ਮਨਾਇਆ। ਪਰ ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਨਹੀਂ ਗੱਲ ਕਰਦਾ। 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904