ਜੀ ਹਾਂ, ਦਿੱਲੀ ਏਅਰਪੋਰਟ ‘ਤੇ ਕੈਟਰੀਨਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਉਹ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁਝ ਫੈਨਸ ਉਸ ਨੂੰ ਸੈਲਫੀ ਕਲਿੱਕ ਕਰਨ ਲਈ ਘੇਰ ਲੈਂਦੇ ਹਨ ਤੇ ਫੋਟੋ ਕਲਿੱਕ ਕਰਨ ਦੀ ਜ਼ਿੱਦ ਕਰਦੇ ਹਨ। ਇਸ ਦੌਰਾਨ ਕੈਟ ਤੇ ਉਸ ਦੇ ਬਾਡੀਗਾਰਡਸ ਉਨ੍ਹਾਂ ਨੂੰ ਉੱਥੋਂ ਹਟਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਫੈਨਸ ਨਹੀਂ ਮੰਨਦੇ।
ਏਅਰਪੋਰਟ ‘ਤੇ ਫੈਨਸ ਤੇ ਬਾਡੀਗਾਰਡਸ ‘ਚ ਹੋਈ ਝੜਪ ਨੂੰ ਦੇਖ ਕੈਟ ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ ਤੇ ਫੈਨ ਨਾਲ ਸੈਲਫੀ ਕਲਿੱਕ ਕਰਨ ਨੂੰ ਤਿਆਰ ਹੋ ਜਾਂਦੀ ਹੈ। ਉਂਝ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਕਿਸੇ ਸਟਾਰ ਨੂੰ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਹੋਵੇ। ਅਜਿਹੇ ਹਾਲਾਤ ‘ਚ ਕਈ ਸਟਾਰਸ ਸਥਿਤੀ ‘ਤੇ ਕਾਬੂ ਪਾ ਲੈਂਦੇ ਹਨ ਪਰ ਕਈ ਗੁੱਸਾ ਹੋ ਜਾਂਦੇ ਹਨ।