ਗੁਰਦਾਸਪੁਰ: ਪਿੰਡ ਗਾਜੀਕੋਟ ਨੇੜੇ ਅਪਰਬਾਰੀ ਦੋਆਬ ਨਹਿਰ ਤੋਂ ਨਹਾ ਕੇ ਮੁੜ ਰਹੇ ਤਿੰਨ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜਖ਼ਮੀ ਹੋ ਗਏ। ਦਰਅਸਲ ਤਿੰਨੇ ਨੌਜਵਾਨ ਮੋਟਰਸਾਈਕਲ 'ਤੇ ਪਿੰਡ ਮੁੜ ਰਹੇ ਸੀ ਤੇ ਰਾਹ ਵਿੱਚ ਮੋਟਰਸਾਈਕਲ ਸਮੇਤ ਤਿੰਨੇ ਨੌਜਵਾਨ ਛੋਟੇ ਨਾਲੇ (ਸੂਆ) ਵਿੱਚ ਜਾ ਡਿੱਗੇ ਜਿਸ ਦੇ ਬਾਅਦ ਇੱਕ ਨੌਜਵਾਨ ਦੀ ਮੌਤ ਹੋ ਗਈ।
ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਜ਼ਖ਼ਮੀ ਹੋ ਗਿਆ ਤੇ ਤੀਜਾ ਨੌਜਵਾਨ ਮਸਾਂ ਬਚਿਆ। ਤਿੰਨੇ ਨੌਜਵਾਨ ਮਲੇਵਾਲ ਦੇ ਰਹਿਣ ਵਾਲੇ ਸਨ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਰੱਖੀ ਗਈ ਹੈ ਜਦਕਿ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਨੌਜਵਾਨ ਅੰਮ੍ਰਿਤਸਰ ਵਿੱਚ ਕੰਮ ਕਰਦਾ ਸੀ ਤੇ ਸੋਮਵਾਰ ਹੀ ਘਰ ਵਾਪਸ ਆਇਆ ਸੀ। ਘਰ ਆਉਣ ਬਾਅਦ ਉਹ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ ਤੇ ਵਾਪਸੀ ਵਿੱਚ ਇਹ ਹਾਦਸਾ ਵਾਪਰ ਗਿਆ।
ਮ੍ਰਿਤਕ ਦੀ ਪਛਾਣ ਅਮਿਤ ਸ਼ਰਮਾ (28) ਵਜੋਂ ਹੋਈ ਹੈ। ਅੰਮ੍ਰਿਤਸਰ ਵਿੱਚ ਉਹ ਕੱਪੜਾ ਮਾਰਕਿਟ ਵਿੱਚ ਕੰਮ ਕਰਦਾ ਸੀ। ਸੋਮਵਾਰ ਨੂੰ ਬਾਜ਼ਾਰ ਬੰਦ ਹੋਣ ਕਰਕੇ ਉਹ ਘਰ ਮੁੜਿਆ ਸੀ। ਨਹਿਰ ਤੋਂ ਵਾਪਸੀ ਸਮੇਂ ਮੋਟਰ ਸਾਈਕਲ ਬੇਕਾਬੂ ਹੋ ਗਿਆ ਤੇ ਉਹ ਨਾਲੇ ਵਿੱਚ ਜਾ ਡਿੱਗੇ। ਰਾਹਗੀਰਾਂ ਉਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਅਮਿਤ ਨੂੰ ਮ੍ਰਿਤਕ ਐਲਾਨ ਦਿੱਤਾ।
ਨਹਿਰ 'ਚੋਂ ਨਹਾ ਕੇ ਮੁੜ ਰਹੇ ਨੌਜਵਾਨ ਨਾਲ਼ੇ 'ਚ ਡਿੱਗੇ, ਇੱਕ ਦੀ ਮੌਤ, ਇੱਕ ਜ਼ਖ਼ਮੀ
ਏਬੀਪੀ ਸਾਂਝਾ
Updated at:
01 Jul 2019 09:00 PM (IST)
ਮ੍ਰਿਤਕ ਨੌਜਵਾਨ ਅੰਮ੍ਰਿਤਸਰ ਵਿੱਚ ਕੰਮ ਕਰਦਾ ਸੀ ਤੇ ਸੋਮਵਾਰ ਹੀ ਘਰ ਵਾਪਸ ਆਇਆ ਸੀ। ਘਰ ਆਉਣ ਬਾਅਦ ਉਹ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ ਤੇ ਵਾਪਸੀ ਵਿੱਚ ਇਹ ਹਾਦਸਾ ਵਾਪਰ ਗਿਆ।
ਜ਼ੇਰੇ ਇਲਾਜ ਜਖ਼ਮੀ ਨੌਜਵਾਨ
- - - - - - - - - Advertisement - - - - - - - - -