ਕੈਟਰੀਨਾ ਕੈਫ ਵਲੋਂ ਕਰਵਾਇਆ ਗਿਆ ਇਹ ਫੋਟੋ ਸ਼ੂਟ ਕਿਸੇ ਮੈਗਜ਼ੀਨ ਦੇ ਲਈ ਹੈ। ਫੋਟੋਸ਼ੂਟ ਦੌਰਾਨ ਦੀ ਕੈਟਰੀਨਾ ਦੀ ਇਹ ਵੀਡੀਓ ਇੰਟਰਨੇਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕੈਟਰੀਨਾ ਦੇ ਇੰਸਟਾਗ੍ਰਾਮ 'ਤੇ ਪਾਈ ਗਈ ਇਹ ਵੀਡੀਓ ਹੀ 14 ਲਖ ਤੋਂ ਵੱਧ ਦੇ ਵਿਊਜ਼ ਪਾਰ ਕਰ ਗਈ। ਇਸ ਵੀਡੀਓ ਨੂੰ ਕੈਟਰੀਨਾ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਅਤੇ ਆਪਣੇ ਆਪਣੇ ਰੀਐਕਸ਼ਨ ਦੇ ਰਹੇ ਹਨ। ਕੈਟਰੀਨਾ ਕੈਫ ਖੁਦ ਆਪ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਫੋਟੋਆਂ ਅਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਕੰਗਨਾ ਰਣੌਤ ਹੁਣ ਲੜੇਗੀ ਅਰਜੁਨ ਰਾਮਪਾਲ ਨਾਲ, ਆਖਰ ਕੀ ਹੈ ਵਜ੍ਹਾ?
ਅਦਾਕਾਰਾ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਜਲਦੀ ਹੀ ਆਪਣੀ ਆਉਣ ਵਾਲੀ ਫਿਲਮ 'ਸੂਰਿਆਵੰਸ਼ੀ' 'ਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਕੈਟਰੀਨਾ ਕੈਫ ਦੇ ਨਾਲ ਅਕਸ਼ੈ ਕੁਮਾਰ ਲੀਡ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕੈਟਰੀਨਾ ਕੈਫ 'ਫੋਨ ਭੂਤ' 'ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਈਸ਼ਾਨ ਖੱਟਰ ਅਤੇ ਸਿਧਾਰਤ ਚਤੁਰਵੇਦੀ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ