ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੇ ਆਪਣੇ ਆਪ ਨੂੰ ਕੰਗਣਾ ਰਣੌਤ ਦੇ ਖਿਲਾਫ ਖੜਾ ਹੋਣ ਲਈ ਪ੍ਰਿਪੇਅਰ ਕਰ ਲਿਆ ਹੈ। ਅਦਾਕਾਰਾ ਕੰਗਨਾ ਰਣੌਤ ਹੁਣ ਅਰਜੁਨ ਰਾਮਪਾਲ ਨਾਲ ਲੜਦੀ ਨਜ਼ਰ ਆਵੇਗੀ। ਕਿਉਕਿ ਕੰਗਨਾ ਦੀ ਆਉਣ ਵਾਲੀ ਫਿਲਮ 'ਧਾਕੜ' 'ਚ ਅਰਜੁਨ ਰਾਮਪਾਲ ਇਕ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਹਨ। ਬੀਤੇ ਦਿਨ ਫਿਲਮ 'ਧਾਕੜ' ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਹੋਈ ਸੀ।


ਅੱਜ ਇਸ ਫਿਲਮ ਦੇ ਵਿਲੇਨ ਦੀ ਰਿਵੀਲਿੰਗ ਹੋਈ ਹੈ ਜੋ ਅਰਜੁਨ ਰਾਮਪਾਲ ਨਿਭਾ ਰਹੇ ਹਨ। ਅਰਜੁਨ ਰਾਮਪਾਲ ਨੇ ਫਿਲਮ 'ਧਾਕੜ' ਲਈ ਆਪਣੀ ਫਰਸਟ ਲੁਕ ਸ਼ੇਅਰ ਕਰਦਿਆਂ ਲਿਖਿਆ 'ਵਿਲੇਨ ਦਾ ਨਵਾਂ ਨਾਮ, ਰੁਦ੍ਰਵੀਰ। ਇਕ ਖਤਰਨਾਕ ਤੇ ਕੂਲ,,ਉਹ ਵੀ ਸੇਮ ਟਾਈਮ,,ਇਸ ਕਿਰਦਾਰ ਲਈ ਬਹੁਤ ਐਕਸਾਈਟੇਡ ਹਾਂ। ਇਹ ਰਹੀ ਫਿਲਮ 'ਧਾਕੜ' ਦੀ ਲੁਕ।"




'ਧਾਕੜ' 'ਚ ਅਰਜੁਨ ਰਾਮਪਾਲ ਰੁਦ੍ਰਵੀਰ ਬਣ ਕੰਗਨਾ ਦੇ ਏਜੇਂਟ ਅਗਨੀ ਕਿਰਦਾਰ ਨਾਲ ਟਾਕਰਾ ਲੈਣ ਵਾਲੇ ਹਨ। ਅਰਜੁਨ ਰਾਮਪਾਲ ਨੇ ਕਿਹਾ ਮੈਂ ਇਸ ਕਿਰਦਾਰ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਏਦਾਂ ਦੇ ਕਿਰਦਾਰ ਕਰਨ ਦੀ ਪਹਿਲਾਂ ਕਦੇ ਕੋਸ਼ਿਸ਼ ਨਹੀਂ ਕੀਤੀ, ਜੋ deadly ਤੇ cool same time 'ਤੇ ਹਨ, ਇਕੋ ਸਮੇਂ 'ਚ ਦੋ ਤਰ੍ਹਾਂ ਦੇ ਕਿਰਦਾਰ ਨਿਭਾ ਰਿਹਾ ਹਾਂ।




ਇਕ ਅਭਿਨੇਤਾ ਹੋਣ ਦੇ ਨਾਤੇ ਮੈਂ ਲਗਾਤਾਰ ਉਨ੍ਹਾਂ ਕਿਰਦਾਰਾਂ ਦੀ ਭਾਲ ਵਿੱਚ ਰਹਿੰਦਾ ਹਾਂ ਜੋ ਮੇਰੇ ਲਈ ਚੈਲੀਜ਼ਿੰਗ ਹੁੰਦੇ ਹਨ। ਧਾਕੜ ਦਾ ਇਹ ਕਿਰਦਾਰ ਨਿਸ਼ਚਤ ਰੂਪ 'ਚ ਮੇਰੇ ਇਕ ਅਲਗ ਰੂਪ ਨੂੰ ਐਕਸਪਲੋਰ ਕਰੇਗਾ। ਡਾਇਰੈਕਟਰ ਰਜਨੀਸ਼ ਘਈ ਵਲੋਂ ਡਾਇਰੈਕਟਡ ਫਿਲਮ 'ਧਾਕੜ' 1 ਅਕਤੂਬਰ 2021 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।