Who Is Kavita Chawla: ਅਮਿਤਾਭ ਬੱਚਨ ਦੇ ਕੁਇਜ਼ ਰਿਐਲਿਟੀ ਸ਼ੋਅ ਕੇਬੀਸੀ (Kaun Banega Crorepati 14) ਦੇ ਸੀਜ਼ਨ 14 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਕੇਬੀਸੀ ਦੀ ਪਹਿਲੀ ਕਰੋੜਪਤੀ ਕਵਿਤਾ ਚਾਵਲਾ ਹੈ, ਜੋ ਕਿ ਕੋਲਹਾਪੁਰ ਦੀ 45 ਸਾਲਾ ਹਾਊਸ ਵਾਈਫ਼ ਹੈ। ਕਵਿਤਾ ਚਾਵਲਾ 1 ਕਰੋੜ ਦੇ ਸਵਾਲ ਦਾ ਸਹੀ ਜਵਾਬ ਦੇ ਕੇ ਪਹਿਲੀ ਕਰੋੜਪਤੀ ਬਣ ਗਈ ਹੈ ਅਤੇ ਹੁਣ 7.5 ਕਰੋੜ ਦੇ ਸਵਾਲ ਲਈ ਖੇਡਣ ਜਾ ਰਹੀ ਹੈ। ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਜਿਸ 'ਚ ਕਵਿਤਾ ਚਾਵਲਾ ਦੇ 1 ਕਰੋੜ ਜਿੱਤਣ ਤੋਂ ਬਾਅਦ ਬਿੱਗ ਬੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕਵਿਤਾ ਚਾਵਲਾ ਨੇ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਗੱਲਾਂ ਦੱਸੀਆਂ, ਜਿਸ ਨੂੰ ਸੁਣ ਕੇ ਬਿੱਗ ਬੀ ਵੀ ਭਾਵੁਕ ਹੋ ਗਏ। ਕਵਿਤਾ ਨੇ ਦੱਸਿਆ ਕਿ ਦਸਵੀਂ ਤੋਂ ਬਾਅਦ ਉਸ ਦੇ ਪਿਤਾ ਨੇ ਅੱਗੇ ਪੜ੍ਹਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ।


ਕੇਬੀਸੀ ਦਾ ਤਾਜ਼ਾ ਪ੍ਰੋਮੋ ਸਾਹਮਣੇ ਆਇਆ ਹੈ। ਜਿਸ 'ਚ ਬਿੱਗ ਬੀ ਕਹਿੰਦੇ ਹਨ ਕਿ ਤੁਸੀਂ 1 ਕਰੋੜ ਰੁਪਏ ਜਿੱਤੇ ਹਨ। ਜਿਸ ਤੋਂ ਬਾਅਦ ਸੈੱਟ ਤੇ ਮੌਜੂਦ ਜਨਤਾ ਖੜੇ ਹੋ ਕੇ ਕਵਿਤਾ ਲਈ ਤਾੜੀਆਂ ਵਜਾਉਂਦੀ ਹੈ।ਇਸ ਤੋਂ ਬਾਅਦ ਵੀਡੀਓ 'ਚ ਉਹ ਉਨ੍ਹਾਂ ਨੂੰ ਕਹਿੰਦੇ ਹਨ, ਇੱਥੇ 7.5 ਕਰੋੜ ਦਾ ਸਵਾਲ ਹੈ।' ਸੋਸ਼ਲ ਮੀਡੀਆ 'ਤੇ ਪ੍ਰੋਮੋ ਸ਼ੇਅਰ ਕਰਦੇ ਹੋਏ ਚੈਨਲ ਨੇ ਲਿਖਿਆ- 'ਆਖਰੀ ਸਵਾਲ, ਆਖਰੀ ਸਟਾਪ। 1 ਕਰੋੜ ਜਿੱਤਣ ਤੋਂ ਬਾਅਦ ਕੀ ਕਵਿਤਾ ਚਾਵਲਾ ਜਿੱਤੇਗੀ 7.5 ਕਰੋੜ ਦਾ ਆਖਰੀ ਇਨਾਮ?









ਕੌਣ ਹੈ ਕਵਿਤਾ ਚਾਵਲਾ
KBC 14 ਦੀ ਪਹਿਲੀ ਕਰੋੜਪਤੀ ਬਣੀ ਕਵਿਤਾ ਚਾਵਲਾ ਇੱਕ ਹਾਊਸ ਵਾਈਫ਼ ਹੈ। ਕਵਿਤਾ ਨੇ ਦੱਸਿਆ ਕਿ ਕੇਬੀਸੀ ਵਿੱਚ ਆਉਣ ਦਾ ਉਸਦਾ ਸੁਪਨਾ ਪੂਰਾ ਕਰਨ ਵਿੱਚ 21 ਸਾਲ ਲੱਗ ਗਏ। ਉਹ ਪੜ੍ਹਨਾ ਚਾਹੁੰਦੀ ਸੀ ਪਰ ਉਸ ਦੇ ਪਿਤਾ ਨੇ 10ਵੀਂ ਜਮਾਤ ਤੋਂ ਬਾਅਦ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਕਵਿਤਾ ਦੇ ਅਧਿਆਪਕ ਨੇ ਉਸ ਦੇ ਪਿਤਾ ਤੋਂ ਉਸ ਨੂੰ ਅੱਗੇ ਪੜ੍ਹਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਹ 12ਵੀਂ ਜਮਾਤ ਪਾਸ ਕਰ ਸਕੀ।


ਇੰਜ ਕੀਤੀ ਕੇਬੀਸੀ ਦੀ ਤਿਆਰੀ
ਕਵਿਤਾ ਨੇ ਦੱਸਿਆ ਕਿ ਜਦੋਂ ਤੋਂ ਕੇਬੀਸੀ ਸ਼ੁਰੂ ਹੋਈ ਸੀ, ਉਹ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਮੈਂ ਆਪਣੇ ਲੜਕੇ ਨੂੰ ਘਰ ਪੜ੍ਹਾਉਂਦੀ ਸੀ। ਕਵਿਤਾ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਕੇਜੀ ਤੋਂ ਅੱਠਵੀਂ ਤੱਕ ਪੜ੍ਹਾਇਆ ਹੈ। ਉਸ ਨੂੰ ਪੜ੍ਹਾਉਣ ਤੋਂ ਬਾਅਦ ਕਵਿਤਾ ਨੇ ਆਪਣੇ ਸ਼ੋਅ 'ਤੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਕਵਿਤਾ ਚਾਵਲਾ ਨੇ ਦੱਸਿਆ ਕਿ ਕੇਬੀਸੀ ਦੀ ਹੌਟਸੀਟ ਤੱਕ ਪਹੁੰਚਣ ਲਈ ਉਸ ਨੂੰ 21 ਸਾਲ 10 ਮਹੀਨੇ ਲੱਗੇ।