ਫ਼ਿਲਮ ਇਸੇ ਮਹੀਨੇ ਪਹਿਲੇ ਹਫਤੇ ਰਿਲੀਜ਼ ਹੋਏਗੀ। ਇਸ ਤੋਂ ਮੁਸ਼ਕਲਾਂ ਵਾਲੇ ਬੱਦਲ ਹੁਣ ਹਟਦੇ ਨਜ਼ਰ ਆ ਰਹੇ ਹਨ ਕਿਉਂਕਿ ਸੈਂਸਰ ਬੋਰਡ ਨੇ ਦੋ ਕੱਟ ਲੈ ਕੇ ‘ਕੇਦਾਰਨਾਥ’ ਨੂੰ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸੇ ਨਾਲ ਹੀ ਫ਼ਿਲਮ ਨੂੰ ਯੂ/ਏ ਸਰਟੀਫੀਕੇਟ ਮਿਲ ਗਿਆ ਹੈ। ਇਸ ਦੀ ਕਹਾਣੀ ਕੇਦਾਰਨਾਥ ‘ਚ ਆਈ ਆਫਤ ‘ਚ ਸ਼ੁਰੂ ਹੂੰਦੇ ਪਿਆਰ ਦੀ ਕਹਾਣੀ ਹੈ ਜਿਸ ਨਾਲ ਸਾਰਾ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।
‘ਕੇਦਾਰਨਾਥ’ ‘ਚ ਸਾਰਾ ਦੇ ਅੋਪੋਜ਼ਿਟ ਸੁਸ਼ਾਂਤ ਸਿੰਘ ਰਾਜਪੁਤ ਮੁੱਖ ਭੂਮਿਕਾ ਨਿਭਾ ਰਹੇ ਹਨ। ਟੀਜ਼ਰ ‘ਚ ਸੁਸ਼ਾਂਤ ਅਤੇ ਸਾਰਾ ਦੇ ਕੁਝ ਬੋਲਡ ਸੀਨ ਨਜ਼ਰ ਆਏ ਸੀ ਜਿਨ੍ਹਾਂ ਨੂੰ ਲੈ ਕੇ ਫ਼ਿਲਮ ਮੁਸ਼ਕਿਲਾਂ ‘ਚ ਫੱਸ ਗਈ ਸੀ। ਕੁਝ ਧਾਰਮਿਕ ਸੰਗਠਨਾਂ ਦੇ ਇਤਰਾਜ਼ ਕਰਕੇ ਵੀ ਫ਼ਿਲਮ ‘ਤੇ ਭਾਜਪਾ ਨੇਤਾਵਾਂ ਨੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ ਦੇ ਪ੍ਰਧਾਨ ਪ੍ਰਸੂਨ ਜੋਸ਼ੀ ਨੂੰ ਚਿੱਠੀ ਵੀ ਲਿਖੀ ਸੀ ਕਿ ਫ਼ਿਲਮ ਹਿੰਦੂਆਂ ਦੀ ਭਾਵਨਾਵਾਂ ਦਾ ਮਜ਼ਾਕ ਬਣਾ ਰਹੀ ਹੈ।