ਅੰਮ੍ਰਿਤਸਰ: ਰਾਜਾਸਾਂਸੀ ਦੇ ਨਿਰੰਕਾਰੀ ਭਵਨ ’ਤੇ 18 ਨਵੰਬਰ ਨੂੰ ਹੋਏ ਗ੍ਰਨੇਡ ਹਮਲੇ ਪਿੱਛੋਂ ਨਿਰੰਕਾਰੀ ਮੰਡਲ ਕਮੇਟੀ ਵੱਡਾ ਫੈਸਲਾ ਲਿਆ ਹੈ। ਸੰਸਥਾ ਨੇ ਕਿਹਾ ਹੈ ਕਿ ਹਰ ਨਿਰੰਕਾਰੀ ਭਵਨ ਵਿੱਚ ਸੀਸੀਟੀਵੀ ਕੈਮਰੇ ਲਾਏ ਜਾਣਗੇ ਅਤੇ ਕੈਮਰੇ ਲੱਗਣ ਦਾ ਕੰਮ ਮੁਕੰਮਲ ਹੋਣ ਤਕ ਭਵਨਾਂ ਅੰਦਰ ਸਤਸੰਗ ਨਹੀਂ ਕੀਤਾ ਜਾਏਗਾ।


ਇਹ ਵੀ ਪੜ੍ਹੋ- ਨਿਰੰਕਾਰੀ ਭਵਨ 'ਤੇ ਹਮਲੇ ਦੀ ਕਹਾਣੀ, ਪੁਲਿਸ ਦੀ ਜ਼ੁਬਾਨੀ

ਜਿਹੜੇ ਭਵਨਾਂ ਅੰਦਰ ਪਹਿਲਾਂ ਤੋਂ ਹੀ ਕੈਮਰੇ ਲੱਗੇ ਹੋਏ ਹਨ, ਉੱਥੇ ਪਹਿਲਾਂ ਵਾਂਗ ਸਤਸੰਗ ਜਾਰੀ ਰਹੇਗਾ। ਨਿਰੰਕਾਰੀ ਭਵਨ ਅਦਲੀਵਾਲ ਦੇ ਮੁਖੀ ਓਂਕਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਾਰੇ ਨਿਰੰਕਾਰੀ ਭਵਨਾਂ ਅੰਦਰ ਸੀਸਟੀਵੀ ਕੈਮਰੇ ਲਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਜਲਦੀ ਹੀ ਸਾਰੇ ਭਵਨਾਂ ਅੰਦਰ ਕੈਮਰਿਆਂ ਦਾ ਕੰਮ ਮੁਕੰਮਲ ਹੋ ਜਾਏਗਾ।

ਇਹ ਵੀ ਪੜ੍ਹੋ- ਨਿਰੰਕਾਰੀ ਭਵਨ 'ਤੇ ਹਮਲੇ ਦੀ ਸਾਜਿਸ਼ ਬੇਨਕਾਬ!

ਜ਼ਿਕਰਯੋਗ ਹੈ ਕਿ 18 ਨਵੰਬਰ ਨੂੰ ਰਾਜਾਸਾਂਸੀ ਹਲਕੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿੱਚ ਗ੍ਰਨੇਡ ਹਮਲਾ ਹੋਇਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 19 ਜਣੇ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਪਿੱਛੋਂ ਨਿਰੰਕਾਰੀ ਭਵਨਾਂ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।