ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਰਖ਼ਾਸਤ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਤ ਸੀਚੇਵਾਲ ਨੂੰ ਅਹੁਦੇ ਤੋਂ ਹਟਾਏ ਜਾਣ ’ਤੇ ਕਿਹਾ ਕਿ ਇਸ ਕਦਮ ਨਾਲ ਕੈਪਟਨ ਸਰਕਾਰ ਨੇ ਵਾਤਾਵਰਨ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਦੀ ਮੈਂਬਰਸ਼ਿਪ ਖ਼ਤਮ ਕਰਨ ਤੋਂ ਸਰਕਾਰ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।
ਇਹ ਵੀ ਪੜ੍ਹੋ- ਕੈਪਟਨ ਸਰਕਾਰ ਦੀ ਕਾਰਵਾਈ ਮਗਰੋਂ ਸੀਚੇਵਾਲ ਨੇ ਖੋਲ੍ਹੇ ਕਈ ਰਾਜ਼ !
ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਚੰਗੇ ਲੋਕ ਅੱਗੇ ਆਉਣ ਕਿਉਂਕਿ ਸਰਕਾਰ ਲੁੱਟਣ ਵਾਲੇ ਲੋਕਾਂ ਨੂੰ ਮੌਕੇ ਦੇਣਾ ਚਾਹੁੰਦੀ ਹੈ। ਇਸੇ ਲਈ ਉਹ 8 ਦਸੰਬਰ ਨੂੰ ਇਨਸਾਫ਼ ਮੋਰਚਾ ਕੱਢ ਰਹੇ ਹਨ।
ਇਹ ਵੀ ਪੜ੍ਹੋ- ਸੀਚੇਵਾਲ ਨੂੰ ਹਟਾ ਕੇ ਘਿਰੀ ਕੈਪਟਨ ਸਰਕਾਰ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅੱਜ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰਸ਼ਿਪ ਖੋਹ ਲਈ ਹੈ। ਉਨ੍ਹਾਂ ਦੀ ਥਾਂ ਸਮਾਜ ਸੇਵੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਮੈਂਬਰਸ਼ਿਪ ਸੌਂਪੀ ਗਈ ਹੈ। ਸਰਕਾਰ ਦੇ ਇਸ ਫੈਸਲੇ ਦਾ ਹਰਹ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸਰਕਾਰ ਨੂੰ ਜ਼ੁਰਮਾਨਾ ਲਵਾਉਣ ਵਾਲੇ 'ਸੰਤ' ਨੂੰ ਕੈਪਟਨ ਦਾ ਝਟਕਾ
ਦਰਅਸਲ ਅੱਜ ਖਹਿਰਾ 8 ਦਸੰਬਰ ਨੂੰ ਕੱਢੇ ਜਾਣ ਨਾਲੇ ਇਨਸਾਫ਼ ਮੋਰਚੇ ਲਈ ਜ਼ਿਲ੍ਹਾ ਮਾਨਸਾ ਦੇ ਇੱਕ ਪਿੰਡ ਵਿੱਚ ਨੁੱਕੜ ਮੀਟਿੰਗ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਸਰਕਾਰ ਦੀ ਵੀ ਤਾਰੀਫ਼ ਕੀਤੀ, ਜਿਸ 'ਤੇ ਥੋੜਾ ਵਿਵਾਦ ਵੀ ਹੋਇਆ।
ਸਬੰਧਤ ਖ਼ਬਰ: ਪ੍ਰਦੂਸ਼ਣ ਠੱਲ੍ਹਣ 'ਚ ਢਿੱਲ-ਮੱਠ ਵਰਤਣ 'ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਠੋਕਿਆ 50 ਕਰੋੜ ਜ਼ੁਰਮਾਨਾ
ਇਹ ਵੀ ਪੜ੍ਹੋ: NGT ਤੋਂ ਕਰੋੜਾਂ ਦੇ ਜ਼ੁਰਮਾਨੇ ਤੋਂ ਬਾਅਦ ਕੈਪਟਨ ਦਾ ਆਪਣੇ ਮੰਤਰੀ 'ਤੇ ਐਕਸ਼ਨ