ਚੰਡੀਗੜ੍ਹ: ਕੈਪਟਨ ਸਰਕਾਰ ਤੋਂ ਅੱਕੇ ਮੁਲਾਜ਼ਮ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਜਾ ਕੇ ਭਾਂਡਾ ਭੰਨ੍ਹਣਗੇ। ਮੁਲਜ਼ਮ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਕਈ ਲੀਡਰ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉਹ ਪੰਜਾਬ ਸਰਕਾਰ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ।

ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ 'ਤੇ ਆਰਥਿਕ ਤੇ ਮਾਨਸਿਕ ਕਹਿਰ ਢਾਅ ਰਹੀ ਹੈ। ਇਹ ਪਹਿਲਾ ਸੂਬਾ ਹੈ ਜਿੱਥੇ 45,000 ਰੁਪਏ ਤਨਖਾਹਾਂ ਲੈਣ ਵਾਲੇ ਅਧਿਆਪਕਾਂ ਨੂੰ 15,000 ਰੁਪਏ ਤਨਖਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਜਿਹੜੇ ਅਧਿਆਪਕ ਸਰਕਾਰੀ ਸ਼ਰਤਾਂ ਨਹੀਂ ਮੰਨ ਰਹੇ ਉਨ੍ਹਾਂ ਦੀਆਂ ਮੁਅੱਤਲੀਆਂ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ।

ਅਧਿਆਪਕ ਯੂਨੀਅਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਰਾਜਸਥਾਨ ਵਿੱਚ ਜਾ ਕੇ ਕਾਂਗਰਸ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਕੇ ਵੋਟਾਂ ਮੰਗ ਰਹੇ ਹਨ। ਇਸੇ ਤਰ੍ਹਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਰਾਜਸਥਾਨ ਵਿੱਚ ਕੈਪਟਨ ਸਰਕਾਰ ਦੇ ਕੰਮਾਂ ਨੂੰ ਵਧੀਆ ਦੱਸ ਕੇ ਮਿਸਾਲਾਂ ਦੇ ਰਹੇ ਹਨ ਪਰ ਸਚਾਈ ਇਸ ਦੇ ਬਿਲਕੁਲ ਉਲਟ ਹੈ। ਇਸ ਲਈ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਉਹ ਰਾਜਸਥਾਨ ਵਿਖੇ ਜਾ ਕੇ ਕਾਂਗਰਸ ਦਾ ਅਸਲੀ ਚਿਹਰਾ ਨੰਗਾ ਕਰਨਗੇ।

Education Loan Information:

Calculate Education Loan EMI