‘ਕੇਸਰੀ’ ਦੇ ਗਾਣੇ ‘ਵੇ ਮਾਹੀ’ ਨੂੰ ਮਿਲੇ 20 ਕਰੋੜ ਵਿਊਜ਼
ਏਬੀਪੀ ਸਾਂਝਾ | 18 Jul 2019 12:53 PM (IST)
ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਫ਼ਿਲਮ ਨੇ ਚੰਗੀ ਕਮਾਈ ਕੀਤੀ ਸੀ। ਫ਼ਿਲਮ ਦੇ ਗਾਣੇ ਵੀ ਕਾਫੀ ਫੇਮਸ ਹੋਏ ਸੀ ਤੇ ਲੋਕਾਂ ਨੂੰ ਖੂਬ ਪਸੰਦ ਆਏ ਸੀ। ਇਸੇ ਫ਼ਿਲਮ ਦਾ ਇੱਕ ਗਾਣਾ ‘ਵੇ ਮਾਹੀ’ ਨੇ ਯੂਟਿਊਬ ‘ਤੇ 20 ਕਰੋੜ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ।
ਮੁੰਬਈ: ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਫ਼ਿਲਮ ਨੇ ਚੰਗੀ ਕਮਾਈ ਕੀਤੀ ਸੀ। ਫ਼ਿਲਮ ਦੇ ਗਾਣੇ ਵੀ ਕਾਫੀ ਫੇਮਸ ਹੋਏ ਸੀ ਤੇ ਲੋਕਾਂ ਨੂੰ ਖੂਬ ਪਸੰਦ ਆਏ ਸੀ। ਇਸੇ ਫ਼ਿਲਮ ਦਾ ਇੱਕ ਗਾਣਾ ‘ਵੇ ਮਾਹੀ’ ਨੇ ਯੂਟਿਊਬ ‘ਤੇ 20 ਕਰੋੜ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਰੋਮਾਂਟਿਕ ਸੌਂਗ ਨੂੰ ਅਕਸ਼ੇ ਕੁਮਾਰ ਤੇ ਪਰੀਨੀਤੀ ਚੋਪੜਾ ‘ਤੇ ਫਿਲਮਾਇਆ ਗਿਆ ਹੈ। ਇਸ ਨੂੰ ਗਾਇਕ ਅਰਿਜੀਤ ਸਿੰਘ ਤੇ ਅਸੀਸ ਕੌਰ ਨੇ ਗਾਇਆ ਹੈ। ਗਾਣੇ ਦੀ ਇਸ ਕਾਮਯਾਬੀ ਨੂੰ ਫ਼ਿਲਮ ਦੇ ਕੋ-ਪ੍ਰੋਡਿਊਸਰ ਕਰਨ ਜੌਹਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਅਕਸ਼ੇ ਤੇ ਪਰੀਨੀਤੀ ਚੋਪੜਾ ਦੀ ‘ਕੇਸਰੀ’ 21 ਮਾਰਚ ਨੂੰ ਰਿਲੀਜ਼ ਹੋਈ ਸੀ।