ਨਵੀਂ ਦਿੱਲੀ: ਬੀਤੇ ਦਿਨੀਂ ਨੈੱਟਫਲਿਕਸ 'ਤੇ ਕਿਆਰਾ ਅਡਵਾਨੀ ਦੀ ਫ਼ਿਲਮ 'ਗਿਲਟੀ' ਰਿਲੀਜ਼ ਹੋਈ ਹੈ। ਜਿਸ ਦੇ ਨਾਲ ਹੁਣ ਵਿਵਾਦ ਜੁੜ ਗਿਆ ਹੈ। ਦੱਸ ਦਈਏ ਕਿ ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਸ ਫ਼ਿਲਮ 'ਚ ਕਿਆਰਾ ਦੇ ਕਿਰਦਾਰ ਦਾ ਨਾਂ 'ਨਾਨਕੀ' ਹੈ। ਜਿਸ ਕਰਕੇ ਸਿੱਖ ਭਾਈਚਾਰੇ ਨੇ ਇਸ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਇਸ ਸਬੰਧੀ ਹੁਣ ਦਿੱਲੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹੁਣ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਫ਼ਿਲਮ ਦੇ ਪ੍ਰੋਡਿਊਸਰ ਅਤੇ ਨੈੱਟਫਲਿਕਸ ਨੂੰ ਨੋਟਿਸ ਭੇਜਿਆ ਗਿਆ ਹੈ।

https://twitter.com/mssirsa/status/1236214169285738496?s=19

ਦੱਸ ਦਈਏ ਕਿ ਇਸ ਫ਼ਿਲਮ 'ਗਿਲਟੀ' 'ਬਾਲੀਵੁੱਡ ਐਕਟਰਸ ਕਿਆਰਾ ਅਡਵਾਨੀ ਨਜ਼ਰ ਆਵੇਗੀ, ਜਦਕਿ ਫ਼ਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। 'ਗਿਲਟੀ' ਦਾ ਡਾਈਰੈਕਸ਼ਲ ਰੁਚੀ ਨਰਾਇਣ, ਕਨਿਕਾ ਢਿੱਲੋਂ ਤੇ ਅਤਿਕਾ ਚੌਹਾਨ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਇੱਕ ਗੀਤਕਾਰ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੈ, ਜਿਸ ਦੇ ਪ੍ਰੇਮੀ 'ਤੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ। ਧਰਮੈਟਿਕ ਵੱਲੋਂ ਬਣਾਈ ਇਹ ਪਹਿਲੀ ਫ਼ਿਲਮ ਹੈ, ਜੋ ਕਰਨ ਜੌਹਰ ਦੇ ਧਰਮ ਪ੍ਰੋਡਕਸ਼ਨ ਦਾ ਡਿਜੀਟਲ ਵੈਂਚਰ ਹੋਵੇਗੀ।

ਫ਼ਿਲਮ 'ਗਿਲਟੀ' ਦਾ ਟ੍ਰੇਲਰ: