Actress Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਸ਼ਨੀਵਾਰ ਨੂੰ ਬਿਹਾਰ ਦੇ ਭਾਗਲਪੁਰ ਵਿੱਚ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਈ ਗਈ। ਅਭਿਨੇਤਰੀ ਨੇ ਕਥਿਤ ਤੌਰ 'ਤੇ ਆਪਣੇ ਘਰ ਸਾੜੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸ ਦੇਈਏ ਕਿ ਅੰਮ੍ਰਿਤਾ ਦੀ ਉਮਰ ਸਿਰਫ 27 ਸਾਲ ਸੀ। 


ਸੁਸਾਈਡ ਨੋਟ ਨਹੀਂ ਮਿਲਿਆ


ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੇ ਪ੍ਰਸ਼ੰਸਕ ਉਨ੍ਹਾਂ ਦੇ ਦੇਹਾਂਤ ਨਾਲ ਸਦਮੇ 'ਚ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਸ ਦੇ ਅਪਾਰਟਮੈਂਟ ਤੋਂ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਪਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਗੁਪਤ ਨੋਟ ਸਾਂਝਾ ਕੀਤਾ ਸੀ। 


ਵਟਸਐਪ 'ਤੇ ਸ਼ੇਅਰ ਕੀਤਾ ਸੀਕ੍ਰੇਟ ਨੋਟ  


ਖਬਰਾਂ ਮੁਤਾਬਕ ਅੰਮ੍ਰਿਤਾ ਅਸਲ 'ਚ ਆਪਣੇ ਪਤੀ ਨਾਲ ਮੁੰਬਈ 'ਚ ਰਹਿੰਦੀ ਸੀ, ਪਰ ਹਾਲ ਹੀ 'ਚ ਉਹ ਇਕ ਵਿਆਹ ਲਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਭਾਗਲਪੁਰ ਗਈ ਸੀ ਅਤੇ ਉਥੇ ਕੁਝ ਦਿਨ ਰੁਕਣ ਦਾ ਫੈਸਲਾ ਕੀਤਾ। ਸ਼ਨੀਵਾਰ ਨੂੰ, ਉਹ ਦੇਰ ਨਾਲ ਜਾਗਦੀ ਰਹੀ ਅਤੇ ਉਸਨੇ ਆਪਣੇ ਵਟਸਐਪ ਸਟੇਟਸ 'ਤੇ ਇੱਕ ਗੁਪਤ ਨੋਟ ਪੋਸਟ ਕੀਤਾ। ਕੁਝ ਘੰਟਿਆਂ ਬਾਅਦ ਉਹ ਆਪਣੇ ਕਮਰੇ ਵਿੱਚ ਮ੍ਰਿਤਕ ਪਾਈ ਗਈ।


ਕੀ ਵਿਆਹੁਤਾ ਜੀਵਨ ਨਹੀ ਸੀ ਠੀਕ?


ਪੁਲਿਸ ਰਿਪੋਰਟ ਦੇ ਅਨੁਸਾਰ, ਵਟਸਐਪ 'ਤੇ ਅੰਮ੍ਰਿਤਾ ਦੇ ਨੋਟ ਵਿੱਚ ਲਿਖਿਆ ਸੀ, "ਕਯੋ ਦੋ ਨਾਵ ਪਰ ਸਵਾਰ ਥੀ ਉਸਕੀ ਜ਼ਿੰਦਗੀ, ਹਮਨੇ ਨਾਵ ਡੁਬੋ ਕਰ ਉਸਕਾ ਸਫ਼ਰ ਆਸਾਨ ਕਰ ਦਿਆ..."। ਇਸ ਵਟਸਐਪ ਸਟੇਟਸ ਤੋਂ ਲੱਗਦਾ ਹੈ ਕਿ ਉਸ ਦੀ ਵਿਆਹੁਤਾ ਜ਼ਿੰਦਗੀ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ ਅਤੇ ਇਸੇ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਇੰਨਾ ਵੱਡਾ ਫੈਸਲਾ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।



Read More: Gurucharan Singh: 'ਤਾਰਕ ਮਹਿਤਾ ਕਾ...' ਸੋਢੀ ਦਾ ਹੋਣ ਵਾਲਾ ਸੀ ਵਿਆਹ, ਗੁਰਚਰਨ ਸਿੰਘ ਤਬੀਅਤ ਖਰਾਬ ਅਤੇ ਆਰਿਥਕ ਤੰਗੀ ਨਾਲ ਰਿਹਾ ਸੀ ਜੂਝ

Read More: Diljit Dosanjh: ਦਿਲਜੀਤ ਦੋਸਾਂਝ ਨੂੰ ਲੈ ਬੋਲੇ ਰਾਣਾ ਰਣਬੀਰ- 'ਹੁਣ ਪਤਾ ਲੱਗਾ ਦੋਸਾਂਝਾਵਾਲੇ ਦੀ ਰਾਸ਼ੀ, ਜਾਤ ਅਤੇ ਧਰਮ ਕੀ ?'