Rana Ranbir on Diljit Dosanjh Canada Show: ਪੰਜਾਬੀ ਸਿਨੇਮਾ ਜਗਤ ਦੀ ਸ਼ਾਨ ਦਿਲਜੀਤ ਦੋਸਾਂਝ ਇੰਨ੍ਹੀਂ ਦਿਨੀਂ ਹਰ ਪਾਸੇ ਛਾਏ ਹੋਏ ਹਨ। ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਕਲਾਕਾਰ ਦੇ ਨਾਂਅ ਦੀ ਚਮਕ ਵੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਦੋਸਾਂਝਾਵਾਲੇ ਨੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ 54,000 ਲੋਕਾਂ ਸਾਹਮਣੇ ਲਾਈਵ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ। ਉਹ ਇਹ ਕਾਰਨਾਮਾ ਦਿਖਾਉਣ ਵਾਲੇ ਪੰਜਾਬੀ ਸਿਨੇਮਾ ਜਗਤ ਦੇ ਪਹਿਲੇ ਸੁਪਰਸਟਾਰ ਹਨ। ਦੋਸਾਂਝਾਵਾਲੇ ਦੀ ਇਸ ਕਾਮਯਾਬੀ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇਸ ਵਿਚਾਲੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਨੇ ਦਿਲਜੀਤ ਦੀ ਤਾਰੀਫ਼ ਵਿੱਚ ਕੁਝ ਖਾਸ ਗੱਲ਼ਾਂ ਕਹੀਆਂ ਹਨ। ਤੁਸੀ ਵੀ ਵੇਖੋ ਕਲਾਕਾਰ ਦੀ ਪੋਸਟ...


ਰਾਣਾ ਰਣਬੀਰ ਨੇ ਰੱਜ ਕੇ ਕੀਤੀ ਸ਼ਲਾਘਾ


ਦਰਅਸਲ, ਰਾਣਾ ਰਣਬੀਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੋਸਾਂਝਾ ਵਾਲੇ ਦਿਲਜੀਤ ਦੀ ਰਾਸ਼ੀ, ਜਾਤ ਅਤੇ ਧਰਮ ਕੀ ਹੈ। ਦਿਲਜੀਤ ਦੀ ਰਾਸ਼ੀ ਸਟੇਜ ਹੈ, ਜਾਤ ਕਲਾਕਰੀ ਹੈ ਤੇ ਧਰਮ ਉਸਦਾ ਮੁਹੱਬਤ ਹੀ ਹੈ। ਉਹ ਆਖਦਾ ਹੈ ਕਿ ਮੈਂ 100 ਤੋਂ 0 ਵੱਲ ਜਾ ਰਿਹਾਂ। ਇਹ ਜੋ ਆਪਣੀ ਯਾਤਰਾ ਬਾਰੇ ਉਸਨੇ ਕਿਹਾ ਹੈ ਇਸਦੇ ਅਰਥ ਬਹੁਤ ਗਹਿਰੇ ਹਨ। ਇਹ ਹੈ ਮੁਹੱਬਤ ਚ ਮੁਹੱਬਤ ਹੋਏ ਦੀ ਪ੍ਰਾਪਤੀ। ਉਹ ਸਾਨੂੰ ਸਭ ਨੂੰ ਅਕਾਸ਼ ਚ ਖੜੇ ਹੋਣ ਦਾ ਅਹਿਸਾਸ ਕਰਵਾ ਕੇ ਆਪ ਧਰਤੀ ਉੱਤੇ ਮਸਤੀ ਦਾ ਨਾਚ ਕਰ ਰਿਹਾ ਹੈ।





 


ਉਨ੍ਹਾਂ ਅੱਗੇ ਲਿਖਦੇ ਹੋਏ ਕਿਹਾ, Entertainment ਦੀ ਦੁਨੀਆ ਚ ਜੋ ਉਸਨੇ 27 April ਦੀ ਰਾਤ ਨੂੰ BC stadium Vancouver ਵਿਚ ਇਤਿਹਾਸ ਰਚਿਆ ਹੈ, ਉਸਦੇ ਲਈ ਸਮੁੱਚੇ ਕਲਾ ਪ੍ਰੇਮੀਆਂ ਅਤੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ। ਇਹ ਇਤਿਹਾਸ ਉਸਨੇ ਆਪਣੀ ਲਗਨ ਨਾਲ, ਜਿੱਦ ਨਾਲ ਅਤੇ ਕਲਾ ਦੇ ਸਿਰ ਉੱਤੇ ਸਿਰਜਿਆ ਹੈ। ਏਨੀ ਗਿਣਤੀ ਸਰੋਤਿਆਂ ਦਰਸ਼ਕਾਂ ਦੀ ਮੈਂ ਪਹਿਲੀ ਵਾਰ ਵੇਖੀ। ਉਹ ਜਾਦੂ ਕਰਦਾ ਹੈ। ਉਹ ਦਰਸ਼ਕ ਦੀਆਂ ਅੱਖਾਂ, ਕੰਨਾਂ ਤੇ ਦਿਮਾਗ ਨੂੰ ਆਪਣੇ controll ਚ ਕਰ ਲੈਂਦਾ ਹੈ। ਉਹਦੇ ਸਿਰ ਚ ਬਾਦਸ਼ਾਹੀ ਹੈ। ਉਸਦੇ ਪੈਰਾਂ ਚ ਫਕੀਰੀ ਹੈ। ਉਹਦੇ ਲਹੂ ਚ ਹੌਂਸਲਾ ਹੈ। ਅਸੀਂ ਉਸ ਉੱਤੇ ਜਿਨ੍ਹਾਂ ਫ਼ਖ਼ਰ ਕਰੀਏ ਘੱਟ ਹੈ। ਬਹੁਤ ਪਿਆਰ ਦੋਸਾਂਝਾਂ ਵਾਲੇ ਨੂੰ ਤੇ ਸ਼ਾਬਾਸ਼ੇ ਉਸਦੀ ਟੀਮ ਦੇ ਹਰ ਮੈਂਬਰ ਨੂੰ। ਬਹੁਤ ਮੁਹੱਬਤ ਲੱਖ ਦੁਆਵਾਂ ਉਮਰ ਵਡੇਰੀ ਹੋਵੇ। ਦਿਨ ਮਤਵਾਲੇ ਵਕਤ ਹੱਕ ਦਾ ਰਾਤ ਚੰਗੇਰੀ ਹੋਵੇ।


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਨਜ਼ਰ ਆਏ। 12 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।