ਬਾਲੀਵੁੱਡ ਅਭਿਨੇਤਾ ਜੈਕੀ ਸ਼ਰਾਫ ਦੀ ਬੇਟੀ ਅਤੇ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੇ ਭਰਾ ਅਤੇ ਪਿਤਾ ਨਾਲੋਂ ਸੋਸ਼ਲ ਮੀਡੀਆ 'ਤੇ ਵਧੇਰੇ ਸਰਗਰਮ ਹੈ। ਉਹ ਅਕਸਰ ਆਪਣੇ ਬੁਆਏਫ੍ਰੈਂਡ ਨਾਲ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸਦੇ ਬੁਆਏਫ੍ਰੈਂਡ ਦਾ ਨਾਮ ਇਬਾਨ ਹੇਮਸ ਹੈ, ਜੋ ਬਾਸਕਟਬਾਲ ਦਾ ਖਿਡਾਰੀ ਹੈ। ਕ੍ਰਿਸ਼ਨਾ ਸ਼ਰਾਫ ਨੇ ਕੁਝ ਘੰਟੇ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਈ ਰੋਮਾਂਟਿਕ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਬੁਆਏਫ੍ਰੈਂਡ ਨੂੰ ਕਿਸ ਕਰਦੀ ਦਿਖਾਈ ਦੇ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਕ੍ਰਿਸ਼ਨ ਸ਼ਰਾਫ ਨੇ ਕੁਲ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦੋ ਤਸਵੀਰਾਂ 'ਚ ਉਹ ਇਬਾਨ ਨੂੰ ਚੁੰਮਦੀ ਦਿਖਾਈ ਦੇ ਰਹੀ ਹੈ।