Kriti Sanon Latest Video: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਸੁੰਦਰਤਾ ਲਈ ਜਾਣੀ ਜਾਂਦੀ ਹੈ। ਇਸ ਦੌਰਾਨ ਕ੍ਰਿਤੀ ਸੈਨਨ ਦਾ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਕ੍ਰਿਤੀ ਫਲਾਈਟ ਦੀ ਇਕਾਨਮੀ ਕਲਾਸ 'ਚ ਸਫਰ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇੱਕ ਛੋਟੇ ਬੱਚੇ ਦੇ ਨਾਲ ਕ੍ਰਿਤੀ ਨੇ ਵੀ ਖੂਬ ਮਸਤੀ ਕੀਤੀ ਹੈ।


ਇਹ ਵੀ ਪੜ੍ਹੋ; ਬਲੂ ਟਿੱਕ ਹਟਨ 'ਤੇ ਐਲੋਨ ਮਸਕ 'ਤੇ ਬੁਰੀ ਤਰ੍ਹਾਂ ਭੜਕਿਆ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ, ਕਿਹਾ- 'ਤੂੰ ਰੁਕ ਮੈਂ ਤੈਨੂੰ...'


ਕ੍ਰਿਤੀ ਸੈਨਨ ਨੇ ਫਲਾਈਟ ਦੀ ਇਕਾਨਮੀ ਕਲਾਸ 'ਚ ਕੀਤਾ ਸਫਰ
ਬੀ-ਟਾਊਨ ਦੀ ਸੁਪਰਸਟਾਰ ਕ੍ਰਿਤੀ ਸੈਨਨ ਦਾ ਇੱਕ ਤਾਜ਼ਾ ਵੀਡੀਓ ਉਸਦੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਫੈਨ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕ੍ਰਿਤੀ ਸੈਨਨ ਫਲਾਈਟ ਦੀ ਇਕਾਨਮੀ ਕਲਾਸ 'ਚ ਸਫਰ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਸ ਸਫਰ ਦੌਰਾਨ ਕ੍ਰਿਤੀ ਸੈਨਨ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਇਕਾਨਮੀ ਕਲਾਸ ਦੀ ਸੀਟ 'ਤੇ ਬੈਠੀ ਕ੍ਰਿਤੀ ਸੈਨਨ ਇਕ ਛੋਟੇ ਬੱਚੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਕ੍ਰਿਤੀ ਸੈਨਨ ਦੀ ਸਾਦਗੀ ਅਤੇ ਇਸ ਖੂਬਸੂਰਤ ਅੰਦਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਜਿਸ ਕਾਰਨ ਕ੍ਰਿਤੀ ਸੈਨਨ ਦਾ ਇਹ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਕ੍ਰਿਤੀ ਜਹਾਜ਼ ਰਾਹੀਂ ਮੁੰਬਈ ਤੋਂ ਇੰਦੌਰ ਜਾ ਰਹੀ ਸੀ।









ਇਨ੍ਹਾਂ ਫਿਲਮਾਂ 'ਚ ਨਜ਼ਰ ਆਵੇਗੀ ਕ੍ਰਿਤੀ ਸੈਨਨ
ਕ੍ਰਿਤੀ ਸੈਨਨ ਦੇ ਵਰਕ ਫਰੰਟ 'ਤੇ ਨਜ਼ਰ ਮਾਰੀਏ ਤਾਂ ਕ੍ਰਿਤੀ ਆਉਣ ਵਾਲੇ ਸਮੇਂ 'ਚ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਦੱਖਣੀ ਸੁਪਰਸਟਾਰ ਪ੍ਰਭਾਸ ਨਾਲ ਕ੍ਰਿਤੀ ਸੈਨਨ ਦੀ ਫਿਲਮ 'ਆਦਿਪੁਰਸ਼' ਸਭ ਤੋਂ ਪਹਿਲਾਂ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਕ੍ਰਿਤੀ ਸੈਨਨ ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਦੇ ਨਾਲ ਅਨਟਾਈਟਲ ਫਿਲਮ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਕ੍ਰਿਤੀ ਸੈਨਨ ਅਭਿਨੇਤਾ ਟਾਈਗਰ ਸ਼ਰਾਫ ਅਤੇ ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ ਨਾਲ ਫਿਲਮ 'ਗਣਪਤ' ਵਿੱਚ ਨਜ਼ਰ ਆਵੇਗੀ।


ਇਹ ਵੀ ਪੜ੍ਹੋ; 'ਪਠਾਨ' ਦਾ ਮੁਕਾਬਲਾ ਨਹੀਂ ਕਰ ਸਕੀ ਸਲਮਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ', ਪਹਿਲੇ ਦਿਨ ਸਿਰਫ ਇੰਨੀਂ ਕਮਾਈ