Adipurush Motion Poster: ਅਕਸ਼ੈ ਤ੍ਰਿਤੀਆ ਦੇ ਖਾਸ ਮੌਕੇ 'ਤੇ ਪ੍ਰਭਾਸ ਦੀ ਮੋਸਟ ਅਵੇਟਿਡ ਫਿਲਮ ਆਦਿਪੁਰਸ਼ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਮੇਕਰਸ ਨੇ 'ਜੈ ਸ਼੍ਰੀ ਰਾਮ' ਦੀ ਸ਼ਾਨਦਾਰ ਆਡੀਓ ਕਲਿੱਪ ਦੇ ਨਾਲ ਇਸ ਪੋਸਟਰ ਨੂੰ 5 ਵੱਖ-ਵੱਖ ਭਾਸ਼ਾਵਾਂ - ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਜਾਰੀ ਕੀਤਾ ਹੈ। ਜਿਸ ਨੂੰ ਅਜੇ-ਅਤੁਲ ਨੇ ਬਣਾਇਆ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਪੋਸਟਰ ਦੇ ਆਉਣ ਦੇ ਬਾਅਦ ਤੋਂ ਹੀ ਆਦਿਪੁਰਸ਼ ਸਵੇਰ ਤੋਂ ਹੀ ਟਵਿਟਰ 'ਤੇ ਟ੍ਰੈਂਡ ਕਰ ਰਹੇ ਹਨ।


ਪੋਸਟਰ 'ਚ ਪ੍ਰਭਾਸ ਨੂੰ ਦੇਖ ਬਾਹੂਬਲੀ ਦੀ ਆਈ ਯਾਦ...


ਇਸ ਕਲਿੱਪ ਦੇ ਨਾਲ ਪ੍ਰਭਾਸ ਦਾ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਜਿਸ 'ਚ ਉਸ ਨੂੰ ਦੇਖ ਕੇ ਸੁਪਰਹਿੱਟ ਫਿਲਮ ਬਾਹੂਬਲੀ ਦੀ ਯਾਦ ਆ ਜਾਂਦੀ ਹੈ। ਇਸ ਪੋਸਟਰ 'ਚ ਪ੍ਰਭਾਸ ਨੂੰ ਭਗਵਾਨ ਰਾਮ ਦੇ ਲੁੱਕ 'ਚ ਦੇਖਿਆ ਜਾ ਸਕਦਾ ਹੈ। ਉਸਦੇ ਹੱਥਾਂ ਵਿੱਚ ਤੀਰ ਅਤੇ ਕਮਾਨ ਵੀ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕਲਿੱਪ 'ਚ ਸੁਣਿਆ ਸੰਗੀਤ ਕਾਫੀ ਦਿਲਚਸਪ ਹੈ। ਇਸ ਆਡੀਓ ਕਲਿੱਪ 'ਚ 'ਤੇਰੇ ਹੀ ਭਰੋਸੇ ਹੈਂ ਹਮ, ਤੇਰੇ ਹੀ ਸਹਾਰੇ' ਸੁਣਾਈ ਦੇ ਰਿਹਾ ਹੈ। ਦੁਬਿਧਾ ਦੇ ਸਮੇ ਇਹ ਮਨ ਤੈਨੂੰ ਹੀ ਪੁਕਾਰਦਾ ਹੈ। ਤੇਰੀ ਤਾਕਤ ਸਦਕਾ ਸਾਡਾ ਬਲ ਹੈ, ਤੂੰ ਹੀ ਸਾਡੀ ਭਲਾਈ ਕਰੇਂਗਾ। ਤੇਰਾ ਨਾਮ ਮੰਤਰਾਂ ਨਾਲੋਂ ਵੱਡਾ ਹੈ, ਜੈ ਸ਼੍ਰੀ ਰਾਮ ਰਾਜਾ ਰਾਮ। ਯੂਕੇ ਕ੍ਰਿਏਸ਼ਨ ਨੇ ਇਸ ਮੋਸ਼ਨ ਪੋਸਟਰ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।





ਪ੍ਰਭਾਸ ਭਗਵਾਨ ਰਾਮ ਦੀ ਭੂਮਿਕਾ 'ਚ ਨਜ਼ਰ ਆਉਣਗੇ...


ਪ੍ਰਭਾਸ ਓਮ ਰਾਉਤ ਦੀ ਫਿਲਮ ਆਦਿਪੁਰਸ਼ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਇਸ ਫਿਲਮ 'ਚ ਉਹ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਫਿਲਮ 'ਚ ਕ੍ਰਿਤੀ ਸੈਨਨ, ਸੈਫ ਅਲੀ ਖਾਨ ਅਤੇ ਸੰਨੀ ਸਿੰਘ ਵੀ ਹਨ। ਫਿਲਮ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ਓਮ ਰਾਉਤ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਇਸ ਸਾਲ 16 ਜੂਨ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਮੋਸ਼ਨ ਪੋਸਟਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬਾਹੂਬਲੀ ਦੀ ਤਰ੍ਹਾਂ ਬਹੁਤ ਵੱਡੇ ਪੱਧਰ 'ਤੇ ਬਣੇਗੀ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਹੋ ਸਕਦਾ ਹੈ ਕਿ ਇਸ ਮੋਸ਼ਨ ਪੋਸਟਰ ਨੂੰ ਦੇਖ ਕੇ ਉਨ੍ਹਾਂ ਦਾ ਇੰਤਜ਼ਾਰ ਹੋਰ ਵਧ ਜਾਵੇ।