Viral Video: ਜਲੰਧਰ ਦਾ ਮਸ਼ਹੂਰ ਕੁਲਹੜ ਪੀਜ਼ਾ ਕਪਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦੱਸ ਦਈਏ ਕਿ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗਾਲਾਂ ਕੱਢੀਆਂ ਅਤੇ ਪਤੀ-ਪਤਨੀ ਨੂੰ ਕਾਫੀ ਮੰਦਾ-ਚੰਗਾ ਬੋਲਿਆ। ਇਸ ਤੋਂ ਬਾਅਦ ਸਹਿਜ ਅਰੋੜਾ ਨੇ ਤੁਰੰਤ ਮਹੁੱਲੇ ਵਾਲਿਆਂ ਨੂੰ ਇਕੱਠਾ ਕਰਕੇ ਕਾਫੀ ਹੰਗਾਮਾ ਕੀਤਾ। ਕਪਲ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਕਮਰੇ ਵਿੱਚ ਬੈਠੇ ਸਨ ਤਾਂ ਇਸ ਦੌਰਾਨ ਉਨ੍ਹਾਂ 'ਤੇ ਭੱਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ।


ਸਹਿਜ ਨੇ ਕਿਹਾ- ਉਹ ਦੇਰ ਰਾਤ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਉਦੋਂ ਹੀ ਸਹਿਜ ਘਰ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਮੁਲਜ਼ਮਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਸਹਿਜ ਨੇ ਕਿਹਾ - ਮੈਂ ਨਾ ਤਾਂ ਉਸ ਲੜਕੇ ਨੂੰ ਜਾਣਦਾ ਹਾਂ ਅਤੇ ਨਾ ਹੀ ਕਦੇ ਦੇਖਿਆ ਹੈ ਜਿਸ ਨੇ ਅਜਿਹਾ ਕੀਤਾ ਹੈ। ਉਧਰ, ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਸ ਨੌਜਵਾਨ 'ਤੇ ਦੋਸ਼ ਲਾਏ ਗਏ ਹਨ, ਉਹ ਨਾਬਾਲਗ ਸੀ।


ਇਹ ਵੀ ਪੜ੍ਹੋ: ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ


ਕੁਲਹੜ ਪੀਜ਼ਾ ਦੀ ਕਾਰ 'ਤੇ ਕਰੀਬ ਦੋ ਮਹੀਨੇ ਪਹਿਲਾਂ ਵੀ ਹਮਲਾ ਹੋਇਆ ਸੀ। ਕੁਝ ਅਣਪਛਾਤੇ ਹਮਲਾਵਰਾਂ ਨੇ ਕਪਲ ਦੀ ਕਾਰ 'ਤੇ ਪੱਥਰ ਸੁੱਟ ਕੇ ਸ਼ੀਸ਼ੇ ਤੋੜ ਦਿੱਤੇ ਸਨ। ਉਦੋਂ ਸਹਿਜ ਅਰੋੜਾ ਨੇ ਉਕਤ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਸੀ। ਸਹਿਜ ਨੇ ਲਾਈਵ ਹੋ ਕੇ ਕਿਹਾ ਸੀ ਕਿ ਜੇ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ, ਪਰ ਕਾਰ ਨਾਲ ਕਿਸੇ ਦੀ ਕੀ ਦੁਸ਼ਮਣੀ ਸੀ? ਪਹਿਲਾਂ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਲੱਤ ਮਾਰ ਕੇ ਕਾਰ 'ਤੇ ਡੈਂਟ ਪਾ ਦਿੱਤੇ ਸਨ। 



ਦੱਸ ਦਈਏ ਕਿ ਪਿਛਲੇ ਸਾਲ ਕੁਲਹੜ ਪੀਜ਼ਾ ਕਪਲ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਜੋ ਪਹਿਲਾਂ ਕਪਲ ਦੇ ਰੈਸਟੋਰੈਂਟ ਵਿੱਚ ਕੰਮ ਕਰਦੀ ਹੁੰਦੀ ਸੀ। ਜਦੋਂ ਤੋਂ ਇਸ ਕਪਲ ਦੀ ਵੀਡੀਓ ਵਾਇਰਲ ਹੋਈ ਹੈ, ਉਦੋਂ ਤੋਂ ਹੀ ਇਹ ਕਪਲ ਕਾਫੀ ਵਿਵਾਦਾਂ 'ਚ ਹੈ। ਹਾਲਾਂਕਿ ਪਹਿਲਾਂ ਸਹਿਜ ਨੇ ਕਿਹਾ ਸੀ ਕਿ ਉਕਤ ਵੀਡੀਓ ਉਨ੍ਹਾਂ ਦੀ ਨਹੀਂ ਹੈ ਪਰ ਫਿਰ ਇਕ ਪੋਡਕਾਸਟ ਦੌਰਾਨ ਸਹਿਜ ਨੇ ਮੰਨਿਆ ਕਿ ਉਕਤ ਵੀਡੀਓ ਉਨ੍ਹਾਂ ਦੀ ਹੈ ਅਤੇ ਇਹ ਉਨ੍ਹਾਂ ਦੀ ਵੱਡੀ ਗਲਤੀ ਸੀ। ਦੱਸ ਦਈਏ ਕਿ ਇਸ ਜੋੜੇ ਦੀ ਵੀਡੀਓ ਵਾਇਰਲ ਹੋਣ ਕਾਰਨ ਕਈ ਵਾਰ ਸ਼ਹਿਰ ਵਿੱਚ ਹੰਗਾਮਾ ਹੋਇਆ ਸੀ।


ਇਹ ਵੀ ਪੜ੍ਹੋ: Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੂੰ ਲੈ ਫਿਰ ਛਿੜੀ ਚਰਚਾ, ਜਾਣੋ ਇੰਟਰਨੈੱਟ 'ਤੇ ਕਿਉਂ ਮੱਚੀ ਤਰਥੱਲੀ