First Aid To Save Life: ਫਸਟ ਏਡ ਉਹ ਇਲਾਜ ਹੁੰਦਾ ਹੈ ਜਿਹੜਾ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਕਿਸੇ ਮਰੀਜ਼ ਨੂੰ ਦਿੱਤਾ ਜਾਂਦਾ ਹੈ। ਇਹ ਫਸਟ ਏਡ ਸਭ ਤੋਂ ਮਹੱਤਵਪੂਰਨ ਇਲਾਜ ਹੈ, ਕਿਉਂਕਿ ਇਸ ਦੌਰਾਨ ਚੁੱਕੇ ਗਏ ਕਦਮ ਕਿਸੇ ਦੀ ਜਾਨ ਬਚਾ ਸਕਦੇ ਹਨ ਅਤੇ ਜੇਕਰ ਇਸ ਦੌਰਾਨ ਕੁਝ ਗਲਤੀ ਹੋ ਜਾਵੇ, ਤਾਂ ਉਹ ਵੀ ਖਤਰਨਾਕ ਸਾਬਤ ਹੋ ਸਕਦੀਆਂ ਹਨ। ਅਜਿਹੇ 'ਚ ਤੁਹਾਨੂੰ ਫਸਟ ਏਡ ਦੇ ਇਨ੍ਹਾਂ ਚਾਰ ਤਰੀਕਿਆਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਇਸ ਵਿੱਚ ਤੁਹਾਨੂੰ CPR ਅਤੇ ਖੂਨ ਵਹਿਣ ਨੂੰ ਰੋਕਣ ਵਰਗੇ ਕਈ ਬੁਨਿਆਦੀ ਹੁਨਰ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ।
ਤੁਹਾਨੂੰ ਆਪਣੀ ਕਾਰ ਜਾਂ ਘਰ ਵਿੱਚ ਇੱਕ ਫਸਟ ਏਡ ਕਿੱਟ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਇਸਦੇ ਉੱਪਰਲੇ ਹਿੱਸੇ ਉੱਤੇ ਲਾਲ ਰੰਗ ਦੀ ਟੇਪ ਦਾ ਇੱਕ ਕਰਾਸ ਚਿੰਨ੍ਹ ਬਣਾਉਣਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਵਿੱਚ ਇਸਦੀ ਪਛਾਣ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ। ਇਸ ਵਿੱਚ ਤੁਸੀਂ ਪੱਟੀ, ਐਂਟੀਸੈਪਟਿਕ ਕ੍ਰੀਮ, ਬੁਖਾਰ, ਸਿਰ ਦਰਦ, ਦਸਤ ਦੀ ਦਵਾਈ, ਦਰਦ ਤੋਂ ਰਾਹਤ ਦੇਣ ਸਪਰੇਅ, ਗਰਮ ਪੱਟੀ, ਬਰਨੋਲ, ਐਂਟੀ ਬੈਕਟੀਰੀਅਲ ਦਵਾਈ, ਡਿਟੋਲ ਆਦਿ ਚੀਜ਼ਾਂ ਰੱਖ ਸਕਦੇ ਹੋ। ਤੁਸੀਂ ਇਸ ਫਸਟ ਏਡ ਕਿੱਟ ਨੂੰ ਆਪਣੇ ਬੱਚਿਆਂ ਦੇ ਸਕੂਲ ਬੈਗ ਵਿੱਚ ਵੀ ਰੱਖ ਸਕਦੇ ਹੋ।
ਐਮਰਜੈਂਸੀ ਦੀ ਸਥਿਤੀ ਸਭ ਤੋਂ ਪਹਿਲਾਂ ਕਰੋ ਆਹ ਕੰਮ
ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਸਭ ਤੋਂ ਪਹਿਲਾਂ ਵਿਅਕਤੀ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਤੁਰੰਤ ਐਂਬੂਲੈਂਸ ਨੂੰ ਕਾਲ ਕਰਕੇ CPR ਸ਼ੁਰੂ ਕਰ ਦੇਣਾ ਚਾਹੀਦਾ ਹੈ।
ਇਦਾਂ ਰੋਕੋ ਬਲੀਡਿੰਗ
ਜੇਕਰ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਮਰੀਜ਼ ਦੇ ਜ਼ਖ਼ਮ ਤੋਂ ਖੂਨ ਵਹਿ ਰਿਹਾ ਹੈ ਅਤੇ ਉਸ ਨੂੰ ਤੁਰੰਤ ਰੋਕਣਾ ਹੈ, ਤਾਂ ਇਸ ਲਈ ਤੁਸੀਂ ਜ਼ਖ਼ਮ ਨੂੰ ਸਾਫ਼ ਕੱਪੜੇ ਜਾਂ ਪੱਟੀ ਨਾਲ ਕੱਸ ਕੇ ਬੰਨ੍ਹ ਦਿਓ ਅਤੇ ਜਿੱਥੇ ਜ਼ਖ਼ਮ ਹੋਇਆ ਹੈ, ਉਸ ਥਾਂ ਨੂੰ ਉੱਚਾਈ 'ਤੇ ਰੱਖੋ। ਉਦਾਹਰਨ ਲਈ, ਜੇਕਰ ਲੱਤ ਵਿੱਚ ਸੱਟ ਲੱਗੀ ਹੈ, ਤਾਂ ਲੱਤ ਨੂੰ ਸਿੱਧਾ ਰੱਖੋ, ਅਜਿਹਾ ਕਰਨ ਨਾਲ ਖੂਨ ਵਗਣਾ ਬੰਦ ਹੋ ਸਕਦਾ ਹੈ।
ਇਹ ਵੀ ਪੜ੍ਹੋ: ਸਰ੍ਹੋਂ ਦੇ ਤੇਲ 'ਚ Uric Acid ਦੀ ਮਾਤਰਾ ਜ਼ਿਆਦਾ ਹੁੰਦੀ? ਜਾਣੋ ਮਰੀਜ਼ਾਂ 'ਤੇ ਕਿਵੇਂ ਪੈਂਦਾ ਅਸਰ
ਜੇਕਰ ਕੋਈ ਵਿਅਕਤੀ ਸੜ ਗਿਆ ਤਾਂ ਤੁਰੰਤ ਕਰੋ ਆਹ ਕੰਮ
ਜੇਕਰ ਕੋਈ ਵਿਅਕਤੀ ਸੜ ਗਿਆ ਹੈ ਅਤੇ ਉਸਨੂੰ ਮੁੱਢਲੀ ਸਹਾਇਤਾ ਦੇਣ ਦੀ ਲੋੜ ਹੁੰਦੀ ਹੈ, ਤਾਂ ਸੜੀ ਹੋਈ ਥਾਂ ਨੂੰ 10 ਤੋਂ 15 ਮਿੰਟਾਂ ਲਈ ਠੰਡੇ ਪਾਣੀ ਵਿੱਚ ਰੱਖੋ। ਸੜੀ ਹੋਈ ਥਾਂ 'ਤੇ ਕਦੇ ਵੀ ਟੁੱਥਪੇਸਟ ਜਾਂ ਬਰਫ਼ ਦਾ ਟੁਕੜਾ ਨਹੀਂ ਰਗੜਨਾ ਚਾਹੀਦਾ, ਕਿਉਂਕਿ ਇਸ ਨਾਲ ਜ਼ਖ਼ਮ ਹੋਰ ਵੱਧ ਸਕਦਾ ਹੈ।
ਹੱਡੀ ਟੁੱਟਣ ਜਾਂ ਫਰੈਕਚਰ ਹੋਣ 'ਤੇ ਕੀ ਕਰਨਾ ਚਾਹੀਦਾ
ਕਈ ਵਾਰ ਅਚਾਨਕ ਸੱਟ ਲੱਗਣ ਕਰਕੇ ਮਰੀਜ਼ ਦੀ ਹੱਡੀ ਟੁੱਟ ਜਾਂਦੀ ਹੈ ਜਾਂ ਫਰੈਕਚਰ ਹੋ ਜਾਂਦੀ ਹੈ, ਅਜਿਹੀ ਸਥਿਤੀ ਵਿਚ ਵਿਅਕਤੀ ਨੂੰ ਹਿਲਾਉਣ ਦੀ ਕੋਸ਼ਿਸ਼ ਨਾ ਕਰੋ। ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਦੋਂ ਤੱਕ ਮਰੀਜ਼ ਦੇ ਪ੍ਰਭਾਵਿਤ ਹਿੱਸੇ ਨੂੰ ਹਿਲਾਉਣ ਜਾਂ ਛੂਹਣ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।