ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਇਕ ਵਾਰ ਫਿਰ ਤੋਂ ਪੁਰਾਣੇ ਸਮੇਂ ਨੂੰ ਵਾਪਿਸ ਲਿਆਉਣ ਲਈ ਤਿਆਰ ਹਨ। ਗਾਇਕ ਨੇ ਆਪਣੇ ਅਗਲੇ ਗਾਣੇ ਦਾ ਐਲਾਨ ਕੀਤਾ ਹੈ। ਜਿਸ ਦਾ ਨਾਮ ਹੈ 'Unforgettable 1998'।
ਇਸ ਦੇ ਟਾਈਟਲ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿ ਗਾਣਾ 98 ਦੇ ਦੌਰ ਦਾ ਹੋਵੇਗਾ। ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਦੇ ਗਾਣਿਆਂ 'ਚ ਪਾਸਟ ਦੀ ਕਹਾਣੀ ਦਿਖਾਈ ਗਈ ਹੈ। ਜਿਸ ਵਿਚ ਗੀਤ TIME TABLE ਨੂੰ ਹਰ ਕਿਸੀ ਨੇ ਸੁਣਿਆ ਹੈ। ਉਸੇ ਤਰ੍ਹਾਂ 'Unforgettable 1998' ਗੀਤ ਹੋਏਗਾ।
ਪੋਸਟਰ ਵੀ ਇਹੀ ਕਹਾਣੀ ਬਿਆਨ ਕਰਦਾ ਹੈ। ਦੂਸਰਾ ਗਾਣੇ ਦੇ ਟਾਈਟਲ ਦੇ ਨਾਲ 'ਲਵ ਸਟੋਰੀ' ਲਿਖਿਆ ਗਿਆ ਹੈ। ਯਾਨੀ ਕਿ ਕੁਲਵਿੰਦਰ ਬਿੱਲਾ ਦਾ ਇਹ ਗਾਣਾ ਕਾਫੀ ਰੋਮਾਂਟਿਕ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨਵੀਂ ਲੁੱਕ 'ਚ ਵੀ ਨਜ਼ਰ ਆਉਣਗੇ।
ਇਸ ਪੰਜਾਬੀ ਗਾਇਕ ਨੇ ਜਦ ਵੀ ਆਪਣੇ ਗਾਣਿਆਂ 'ਚ ਪੁਰਾਣੇ ਸਮੇਂ ਦੀ ਗੱਲ ਕੀਤੀ ਹੈ, ਫੈਨਸ ਨੇ ਉਸ ਨੂੰ ਕਾਫੀ ਪਿਆਰ ਦਿੱਤਾ। ਹੁਣ ਇਹ ਹੀ ਉਮੀਦ 'Unforgettable 1998' ਗੀਤ ਤੋਂ ਵੀ ਰਹੇਗੀ।