ਕੁਨਾਲ ਕਾਮਰਾ ਨੇ ਕੀਤੀ ਪੁਲਿਸ ਨੂੰ ਅਪੀਲ, ਹਿੰਦੁਸਤਾਨੀ ਭਾਊ ਖ਼ਿਲਾਫ਼ ਕੇਸ ਦਰਜ ਕਰੋ
ਏਬੀਪੀ ਸਾਂਝਾ | 19 Aug 2020 02:31 PM (IST)
ਕਾਮੇਡੀਅਨ ਕੁਨਾਲ ਕਾਮਰਾ ਨੇ ਮੁੰਬਈ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਹਿੰਦੁਸਤਾਨੀ ਭਾਊ ਦੀ 'ਭੀੜ ਇਕੱਠਾ ਕਰਨ ਵਾਲੀ ਤੇ ਨਫ਼ਰਤ ਫੈਲਾਉਣ ਵਾਲੇ' ਵੀਡੀਓ 'ਤੇ ਕਾਰਵਾਈ ਕਰੇ ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਮੁੰਬਈ: ਕਾਮੇਡੀਅਨ ਕੁਨਾਲ ਕਾਮਰਾ ਨੇ ਮੁੰਬਈ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਹਿੰਦੁਸਤਾਨੀ ਭਾਊ ਦੀ 'ਭੀੜ ਇਕੱਠਾ ਕਰਨ ਵਾਲੀ ਤੇ ਨਫ਼ਰਤ ਫੈਲਾਉਣ ਵਾਲੇ' ਵੀਡੀਓ 'ਤੇ ਕਾਰਵਾਈ ਕਰੇ ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਟਵਿੱਟਰ 'ਤੇ ਕਾਮਰਾ ਨੇ ਅਨਿਲ ਦੇਸ਼ਮੁਖ ਤੇ ਮੁੰਬਈ ਪੁਲਿਸ ਦੇ ਅਧਿਕਾਰਤ ਹੈਂਡਲਜ਼ ਦਾ ਜ਼ਿਕਰ ਕਰਦਿਆਂ ਕਿਹਾ, "ਐਚਐਮ @AnilDeshmukhNCP & @MumbaiPolice, ਖੁੱਲ੍ਹੇ 'ਚ ਹਿੰਸਾ ਲਈ ਬੁਲਾਉਣਾ ਇੱਕ ਗੁਨਾਹ ਹੈ। ਇਹ ਭੀੜ ਇਕੱਠੀ ਕਰਨ ਵਾਲੀ ਤੇ ਨਫ਼ਰਤ ਫੈਲਾਉਣ ਵਾਲੀ ਗਤੀਵਿਧੀ ਹੈ। ਇਹ ਚਿੰਤਾਜਨਕ ਹੈ। ਇਹ ਹਿੰਸਾ ਦਾ ਕਾਰਨ ਬਣ ਸਕਦਾ ਹੈ ਤੇ ਇਸ ਕਲਾਕਾਰ 'ਤੇ ਬਣਦੀ ਕਰਵਾਈ ਨਹੀਂ ਹੋ ਰਹੀ।" ਉਸ ਨੇ ਕਿਹਾ “ਸਿਸਟਮ ਸਾਈਡ ਮੇਂ” ਵਰਗੀਆਂ ਟਿਪਣੀਆਂ ਸਾਡੇ ਸੰਵਿਧਾਨ ਦਾ ਅਪਮਾਨ ਹਨ। ਸੁਸ਼ਾਂਤ ਸਿੰਘ ਰਾਜਪੂਤ ਕੇਸ: ਸੁਪਰੀਮ ਕੋਰਟ ਦਾ ਫੈਸਲਾ, CBI ਕਰੇਗੀ ਜਾਂਚ ਭਾਊ ਆਪਣੀਆਂ ਵੀਡੀਓਜ਼ 'ਚ ਕੁਝ ਹਰਕਤਾਂ ਨੂੰ ਲੈ ਕੇ ਜਾਣਿਆ ਜਾਂਦਾ ਹੈ। ਜੂਨ ਵਿੱਚ ਨੈੱਟਫਲਿਕਸ 'ਤੇ ਅਨੁਸ਼ਕਾ ਸ਼ਰਮਾ ਦੀ ਫਿਲਮ 'ਬੁਲਬੁਲ' ਦੀ ਰਿਲੀਜ਼ ਦੌਰਾਨ ਭਾਊ ਫਿਲਮ 'ਚ ਕਥਿਤ ਤੌਰ 'ਤੇ ਭਗਵਾਨ ਕ੍ਰਿਸ਼ਨ ਦੇ ਨਿਰਾਦਰ ਨੂੰ ਲੈ ਕੇ ਵਿਰੋਧ ਕਰਨ 'ਤੇ ਸੁਰਖੀਆਂ 'ਚ ਆਇਆ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ