ਹੁਣ ਅਮਰੀਕੀ ਆਵਾਜਾਈ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਚੀਨ ਦੀ ਹਵਾਬਾਜ਼ੀ ਅਥਾਰਟੀ ਨੇ ਇਸ ਹਫਤੇ ਯੂਨਾਈਟਿਡ ਤੇ ਡੈਲਟਾ ਲਈ ਵਧੇਰੇ ਉਡਾਣਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਸ਼ਿਕਾਗੋ ਬੇਸਡ ਯੂਨਾਈਟਿਡ ਏਅਰਲਾਇੰਸ ਨੇ ਕਿਹਾ ਕਿ ਉਹ ਹਰ ਹਫ਼ਤੇ ਸੈਨ ਫਰਾਂਸਿਸਕੋ ਤੇ ਸ਼ੰਘਾਈ ਦੇ ਵਿਚਕਾਰ ਸੋਲ ਦੇ ਰਸਤੇ 4 ਉਡਾਣਾਂ ਚਲਾਏਗੀ।
ਇਸ ਦੇ ਨਾਲ ਹੀ ਅਮਰੀਕਾ ਨੇ ਉਮੀਦ ਕੀਤੀ ਹੈ ਕਿ ਚੀਨ-ਅਮਰੀਕੀ ਏਅਰਲਾਇੰਸ ਦੇ ਸਮਝੌਤੇ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਬਹਾਲ ਕਰੇਗਾ। ਵਰਤਮਾਨ ਵਿੱਚ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਗਿਆ ਹੈ।