ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇਕਰ ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡਨ ਤੇ ਕੈਲੇਫੌਰਨੀਆ ਦੀ ਸੈਨੇਟਰ ਕਮਲਾ ਹੈਰਿਸ ਉਨ੍ਹਾਂ ਨੂੰ ਹਰਾ ਕੇ ਸਿਖਰਲੇ ਅਹੁਦੇ 'ਤੇ ਕਾਬਜ਼ ਹੁੰਦੇ ਹਨ ਤਾਂ ਬਾਇਡਨ ਦੀ ਬੌਸ ਹੈਰਿਸ ਹੋਵੇਗੀ।


ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਇਡਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਚੁਣਿਆ ਹੈ।


ਰਾਸ਼ਟਰਪਤੀ ਡੌਨਲਡ ਟਰੰਪ ਇਸ ਤੋਂ ਪਹਿਲਾਂ ਜੋ ਬਾਇਡਨ ਨੂੰ ਕਈ ਵਾਰ ਮਾਨਸਿਕ ਤੌਰ 'ਤੇ ਕਮਜ਼ੋਰ ਤੇ ਥੱਕਿਆ ਦੱਸ ਚੁੱਕੇ ਹਨ। ਇਸ ਵਾਰ ਟਰੰਪ ਨੇ ਸਵਾਲੀਆ ਲਹਿਜ਼ੇ 'ਚ ਕਿਹਾ ਕੀ ਤੁਸੀਂ ਬਾਇਡਨ ਤੇ ਉਨ੍ਹਾਂ ਦੀ ਬੌਸ ਕਮਲਾ ਹੈਰਿਸ ਦੀਆਂ ਸਮਾਜਵਾਦੀ ਨੀਤੀਆਂ ਤਹਿਤ ਸਾਡੀ ਅਰਥਵਿਵਸਥਾ ਨੂੰ ਕੁਚਲਣਾ ਚਾਹੁੰਦੇ ਹੋ?


ਵਿਸਕਾਨਸਿਨ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਬਾਇਡਨ ਦੀ ਮਾਨਸਿਕ ਸਥਿਤੀ 'ਤੇ ਬੋਲਦਿਆਂ ਕਿਹਾ, 'ਉਹ ਮਾਨਸਿਕ ਤੌਰ 'ਤੇ ਥੱਕ ਗਏ ਹਨ। ਬਾਇਡਨ ਦੇ ਗਲਤ ਬੋਲਣ ਦੀਆਂ ਉਦਾਹਰਣਾਂ ਤੇ ਖੁੱਲ੍ਹੀ ਪ੍ਰੈੱਸ ਕਾਨਫਰੰਸ ਕਰਨ ਤੋਂ ਇਨਕਾਰ ਕਰਨ ਮਗਰੋਂ, ਟਰੰਪ ਨੇ ਹੈਰਿਸ ਤੇ ਹਾਊਸ ਸਪੀਕਰ ਨੈਂਸੀ ਪੇਲੋਸੀ 'ਤੇ ਨਿਸ਼ਾਨਾ ਸਾਧਿਆ।


ਰਾਸ਼ਟਰਪਤੀ ਡੌਨਾਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਜੋ ਬਾਇਡਨ ਉਨ੍ਹਾਂ ਨੂੰ ਹਰਾ ਦਿੰਦੇ ਹਨ ਤਾਂ ਚੁਣੇ ਜਾਣ ਤੋਂ ਬਾਅਦ ਜਨਵਰੀ 2021, 'ਚ ਉਹ 78 ਸਾਲ ਦੇ ਹੋ ਜਾਣਗੇ। ਜੋ ਬਾਇਡਨ ਰਾਸ਼ਟਰਪਤੀ ਦਾ ਅਹੁਦਾ ਸਾਂਭਣ ਵਾਲੇ ਸਭ ਤੋਂ ਉਮਰ ਦਰਾਜ ਵਿਅਕਤੀ ਹੋਣਗੇ। ਜਦਕਿ ਹੈਰਿਸ 56 ਸਾਲਾ ਦੀ ਹੋਵੇਗੀ।


ਮੋਦੀ ਕੈਬਨਿਟ ਦੀ ਬੈਠਕ ਅੱਜ, ਦੋ ਵੱਡੇ ਫੈਸਲੇ ਹੋਣ ਦੇ ਆਸਾਰ


ਇਹ ਕਹਿਣ ਤੋਂ ਬਾਅਦ ਕਿ ਹੈਰਿਸ ਬੌਸ ਹੋਵੇਗੀ, ਟਰੰਪ ਨੇ ਫਿਰ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਸ਼ਰਮ ਕਾਰਨ ਛੱਡ ਦਿੱਤੀ ਸੀ ਜਿਸ 'ਚ ਉਨ੍ਹਾਂ ਦੇ ਸਮਰਥਨ 'ਚ ਮਤਦਾਨ ਦੀ ਸੰਖਿਆ 14 ਪ੍ਰਤੀਸ਼ਤ ਤੋਂ ਦੋ ਪ੍ਰਤੀਸ਼ਤ 'ਤੇ ਪਹੁੰਚ ਗਈ।


ਦੁਨੀਆਂ ਭਰ 'ਚ 2.22 ਕਰੋੜ ਲੋਕ ਕੋਰੋਨਾ ਦਾ ਸ਼ਿਕਾਰ, ਇਕ ਦਿਨ 'ਚ 6,287 ਮੌਤਾਂ


ਉਨ੍ਹਾਂ ਹੈਰਿਸ ਨੂੰ ਔਸਤ ਦਰਜੇ ਦੀ ਤੇ ਗੁੱਸੇ ਵਾਲੀ ਮਹਿਲਾ ਕਰਾਰ ਦਿੱਤਾ। ਟਰੰਪ ਨੇ ਕਿਹਾ ਬਾਇਡਨ ਸਮਾਜਵਾਦ ਲਈ 'ਟ੍ਰੋਜਨ ਹਾਰਸ' ਹੈ ਜਿਸ ਦਾ ਕੋਈ ਸੁਰਾਗ ਨਹੀਂ ਹੈ ਪਰ ਉਨ੍ਹਾਂ ਦੇ ਆਸ-ਪਾਸ ਦੇ ਲੋਕ ਸਖ਼ਤ ਹਨ ਤੇ ਉਹ ਸਮਾਰਟ ਹਨ। ਉਨ੍ਹਾਂ ਕਿਹਾ ਉਹ ਹੈਰਿਸ ਦੀ ਤਰ੍ਹਾਂ ਔਸਤ ਦਰਜੇ ਦੀ ਗੁਸੈਲ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ