ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਅੱਜ ਕੇਂਦਰੀ ਕੈਬਨਿਟ ਬੈਠਕ ਹੋਵੇਗੀ। ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਸਵੇਰ ਸਾਢੇ 10 ਵਜੇ ਆਰੰਭ ਹੋਵੇਗੀ। ਕੈਬਨਿਟ ਬੈਠਕ 'ਚ ਏਅਰਪੋਰਟ ਦੇ ਨਿੱਜੀਕਰਨ 'ਤੇ ਵੱਡਾ ਫੈਸਲਾ ਲੈਣ ਦੀ ਸੰਭਾਵਨਾ ਹੈ। ਕੈਬਨਿਟ ਅੰਮ੍ਰਿਤਸਰ, ਇੰਦੌਰ, ਰਾਂਚੀ, ਭੁਵਨੇਸ਼ਵਰ, ਤ੍ਰਿਚੀ ਅਤੇ ਰਾਏਪੁਰ ਸਮੇਤ ਛੇ ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਮਨਜੂਰੀ ਦੇ ਸਕਦੀ ਹੈ।


ਕੈਬਨਿਟ 'ਚੋਂ ਮਨਜ਼ੂਰੀ ਤੋਂ ਬਾਅਦ ਇਨ੍ਹਾਂ ਛੇ ਹਵਾਈ ਅੱਡਿਆਂ ਦੇ ਨਿੱਜੀਕਰਨ ਲਈ ਬੋਲੀ ਪ੍ਰਕਿਰਿਆ ਇਸ ਸਾਲ ਤੋਂ ਹੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਕੈਬਨਿਟ ਟੈਸਟਿੰਗ ਏਜੰਸੀ ਬਣਾਉਣ ਦਾ ਫੈਸਲਾ ਲੈ ਸਕਦੀ ਹੈ।


ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਏਅਰਪੋਰਟ ਅਥਾਰਿਟੀ ਦੇ 12 ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਫੈਸਲਾ ਕੀਤਾ ਸੀ। ਅਹਿਮਦਾਬਾਦ, ਮੈਂਗਲੌਰ, ਲਖਨਊ, ਗੁਹਾਟੀ, ਤਿਰੁਵਨੰਤਪੁਰਮ ਅਤੇ ਜੈਪੁਰ ਦੇਛੇ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਫੈਸਲਾ ਪਹਿਲੇ ਗੇੜ 'ਚ ਲਿਆ ਗਿਆ ਸੀ।


ਰੇਲਵੇ, ਬੈਂਕਿੰਗ, SSC ਲਈ ਇਕ ਹੀ ਪਰੀਖਿਆ:


ਦੁਨੀਆਂ ਭਰ 'ਚ 2.22 ਕਰੋੜ ਲੋਕ ਕੋਰੋਨਾ ਦਾ ਸ਼ਿਕਾਰ, ਇਕ ਦਿਨ 'ਚ 6,287 ਮੌਤਾਂ


ਅੱਜ ਕੇਂਦਰੀ ਕੈਬਨਿਟ ਦੀ ਬੈਠਕ 'ਚ ਇਕ ਹੋਰ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਕੈਬਨਿਟ ਇਕ ਟੈਸਟਿੰਗ ਏਜੰਸੀ ਬਣਾਉਣ ਨੂੰ ਮਨਜੂਰੀ ਦੇ ਸਕਦੀ ਹੈ ਜੋ ਰੇਲਵੇ, ਬੈਂਕਿੰਗ, SSC ਸਮੇਤ ਕਈ ਸਰਕਾਰੀ ਵਿਭਾਗਾਂ ਲਈ ਇਕੋ ਵੇਲੇ ਪਰੀਖਿਆ ਕਰਵਾਈ ਜਾ ਸਕੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ