ਦੁਨੀਆਂ ਭਰ 'ਚ 2.22 ਕਰੋੜ ਲੋਕ ਕੋਰੋਨਾ ਦਾ ਸ਼ਿਕਾਰ, ਇਕ ਦਿਨ 'ਚ 6,287 ਮੌਤਾਂ
ਏਬੀਪੀ ਸਾਂਝਾ | 19 Aug 2020 07:48 AM (IST)
ਵਿਸ਼ਵ ਪੱਧਰ 'ਤੇ ਕੋਰੋਨਾ ਦੀ ਮਾਰ ਜਾਰੀ ਹੈ।ਫਿਲਹਾਲ ਕੋਰੋਨਾ ਦਾ ਕੋਈ ਪੁਖਤਾ ਇਲਾਜ ਨਾ ਹੋਣ ਕਾਰਨ ਦੁਨੀਆਂ ਭਰ 'ਚ ਮਹਾਮਾਰੀ ਦਾ ਪਸਾਰ ਬਰਕਰਾਰ ਹੈ।
Corona Virus: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਅਜੇ ਤਕ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਵੱਖ-ਵੱਖ ਦੇਸ਼ਾਂ 'ਚ ਦੋ ਲੱਖ 52 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ 6,287 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਹੁਣ ਤਕ ਕੋਰੋਨਾ ਦੇ ਕੁੱਲ ਮਾਮਲਿਆਂ ਦਾ ਅੰਕੜਾ ਦੋ ਕਰੋੜ 22 ਲੱਖ ਤੋਂ ਪਾਰ ਹੋ ਗਿਆ ਹੈ। ਇਨ੍ਹਾਂ 'ਚੋਂ ਸੱਤ ਲੱਖ, 83 ਹਜ਼ਾਰ, 491 ਲੋਕਾਂ ਦੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਕੁੱਲ ਅੰਕੜੇ 'ਚੋਂ ਡੇਢ ਕਰੋੜ ਲੋਕ ਠੀਕ ਹੋ ਚੁੱਕੇ ਨਹਨ। ਇਸਦੇ ਬਾਵਜੂਦ ਅਜੇ ਵੀ ਵੱਖ-ਵੱਖ ਦੇਸ਼ਾਂ 'ਚ 65 ਲੱਖ ਐਕਟਿਵ ਕੇਸ ਹਨ। ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਜਿੱਥੇ ਹੁਣ ਤਕ 56 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 43 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਤੇ 1,358 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਬ੍ਰਾਜ਼ੀਲ 'ਚ 24 ਘੰਟੇ 'ਚ 48 ਹਜ਼ਾਰ ਮਾਮਲੇ ਨਜ਼ਰ ਆਏ। ਵੱਖ-ਵੱਖ ਦੇਸ਼ਾਂ 'ਚ ਮਾਮਲੇ: ਅਮਰੀਕਾ: ਕੇਸ - 5,655,971, ਮੌਤਾਂ - 175,074 ਬ੍ਰਾਜ਼ੀਲ: ਕੇਸ - 3,411,872, ਮੌਤਾਂ - 110,019 ਭਾਰਤ: ਕੇਸ - 2,766,626 ਮੌਤਾਂ - 53,014 ਰੂਸ: ਕੇਸ - 932,493, ਮੌਤਾਂ - 15,872 ਮੈਕਸੀਕੋ: ਕੇਸ - 525,733, ਮੌਤਾਂ - 57,023 ਪੇਰੂ: ਕੇਸ - 549,321, ਮੌਤਾਂ - 26,658 ਯੂਕੇ: ਕੇਸ - 284,900, ਮੌਤਾਂ - 44,198 ਇਟਲੀ: ਕੇਸ - 241,419, ਮੌਤਾਂ - 34,854 ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ