Continues below advertisement


 


Shraddha Arya Turns Sardar: ਜ਼ੀ ਟੀਵੀ ਦੇ ਮਸ਼ਹੂਰ ਸ਼ੋਅ ਕੁੰਡਲੀ ਭਾਗਿਆ ਵਿੱਚ ਮਸ਼ਹੂਰ ਟੀਵੀ ਅਦਾਕਾਰਾ ਸ਼ਰਧਾ ਆਰੀਆ ਦਾ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। ਅਦਾਕਾਰਾ ਜਲਦ ਹੀ ਸ਼ੋਅ 'ਚ ਸਰਦਾਰ ਦੇ ਰੂਪ 'ਚ ਨਜ਼ਰ ਆਵੇਗੀ, ਉਨ੍ਹਾਂ ਨੇ ਆਪਣਾ ਲੁੱਕ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਤਸਵੀਰ 'ਚ ਸ਼ਰਧਾ ਆਰਿਆ ਇੱਕ ਸਰਦਾਰ ਦੀ ਤਰ੍ਹਾਂ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਉਸ ਨੂੰ ਪਛਾਣਨਾ ਮੁਸ਼ਕਿਲ ਹੈ।


'ਕੁੰਡਲੀ ਭਾਗਿਆ' ਦੀ ਅਦਾਕਾਰਾ ਸ਼ਰਧਾ ਆਰੀਆ ਨੇ ਮੀਡੀਆ ਨੂੰ ਪੂਰੇ ਸੀਨ ਬਾਰੇ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਲੁੱਕ 'ਚ ਆਉਣਾ ਕਾਫੀ ਚੁਣੌਤੀਪੂਰਨ ਸੀ। ਉਨ੍ਹਾਂ ਕਿਹਾ, 'ਕੁੰਡਲੀ ਭਾਗਿਆ' ਸ਼ੁਰੂ ਤੋਂ ਹੀ ਮੇਰੇ ਲਈ ਇੱਕ ਚੁਣੌਤੀਪੂਰਨ ਸ਼ੋਅ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਇਸਦਾ ਹਰ ਇੱਕ ਹਿੱਸੇ ਦਾ ਆਨੰਦ ਮਾਣ ਰਹੀ ਹਾਂ ਅਤੇ ਬਹੁਤ ਕੁਝ ਸਿੱਖ ਰਹੀ ਹਾਂ। ਜਦੋਂ ਮੈਨੂੰ ਪਤਾ ਲੱਗਾ ਕਿ ਅੰਜੁਮ ਫਕੀਹ ਅਤੇ ਮੈਂ ਪੱਗੜੀ ਪਹਿਨ ਕੇ ਸਰਦਾਰਾਂ ਦੇ ਰੂਪ ਵਿੱਚ ਨਜ਼ਰ ਆਵਾਂਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ। "


ਅਦਾਕਾਰਾ ਨੇ ਕਿਉਂ ਧਾਰਿਆ ਸਰਦਾਰ ਦਾ ਲੁੱਕ ?


ਹਾਲ ਹੀ ਦੇ ਐਪੀਸੋਡ ਵਿੱਚ, ਪ੍ਰੀਤਾ (ਸ਼ਰਧਾ ਆਰੀਆ) ਅਤੇ ਸ੍ਰਿਸ਼ਟੀ (ਅੰਜੁਮ ਫਕੀਹ) ਆਪਣੇ ਆਪ ਨੂੰ ਸਰਦਾਰਾਂ ਦਾ ਭੇਸ ਧਾਰਣ ਦਾ ਫੈਸਲਾ ਕਰਦੇ ਹਨ ਤਾਂ ਜੋ ਉਹ ਅਰਜੁਨ (ਸ਼ਕਤੀ ਅਰੋੜਾ) ਦੇ ਘਰ ਵਿੱਚ ਦਾਖਲ ਹੋ ਸਕਣ ਅਤੇ ਉਸਦੀ ਅਸਲੀ ਪਛਾਣ ਦਾ ਪਤਾ ਲਗਾ ਸਕਣ।


 



ਦੱਸ ਦੇਈਏ ਕਿ ਸ਼ਰਧਾ ਆਰਿਆ 'ਮੈਂ ਲਕਸ਼ਮੀ ਤੇਰੇ ਆਂਗਨ ਕੀ', 'ਤੁਮਹਾਰੀ ਪਾਖੀ' ਅਤੇ 'ਡ੍ਰੀਮ ਗਰਲ' ਵਰਗੇ ਟੀਵੀ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਇੱਕ ਸਰਦਾਰ ਦੇ ਰੂਪ ਵਿੱਚ ਆਉਣ ਸਮੇਂ ਦਰਪੇਸ਼ ਚੁਣੌਤੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ, “ਸ਼ੁਰੂਆਤ ਵਿੱਚ ਮੇਰੇ ਲਈ ਇੰਨੇ ਘੰਟੇ ਪੱਗ ਬੰਨ੍ਹਣ ਅਤੇ ਨਕਲੀ ਦਾੜ੍ਹੀ ਅਤੇ ਮੁੱਛਾਂ ਰੱਖਣ ਦਾ ਕੰਮ ਕਰਨਾ ਥੋੜਾ ਮੁਸ਼ਕਲ ਅਤੇ ਅਸਹਿਜ ਸੀ, ਪਰ ਮੈਨੂੰ ਕਹਿਣਾ ਚਾਹੀਦਾ ਹੈ ਕਿ ਇਹ ਬਿਲਕੁਲ ਵੱਖਰਾ ਅਨੁਭਵ ਸੀ। ਪਰ ਮੈਨੂੰ ਯਕੀਨ ਹੈ ਕਿ ਮੈਂ ਲੁੱਕ ਦਾ ਆਨੰਦ ਮਾਣਿਆ ਹੈ।"