Cervical Cancer Vaccine: ਮੌਜੂਦਾ ਦੌਰ ਵਿੱਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਕਿ ਖਤਰਨਾਕ ਬਿਮਾਰੀ ਬਣਦਾ ਜਾ ਰਿਹਾ ਹੈ। ਚੰਗੇ-ਭਲੇ ਤੰਦਰੁਸਤ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈ। ਔਰਤਾਂ ਵਿੱਚ ਵੀ ਬ੍ਰੈਸਟ ਕੈਂਸਰ ਅਤੇ ਓਵਰੀ ਕੈਂਸਰ ਤੋਂ ਬਾਅਦ ਇੱਕ ਹੋਰ ਕੈਂਸਰ ਤੇਜ਼ੀ ਨਾਲ ਉਭਰ ਰਿਹਾ ਹੈ, ਜੋ ਕਿ ਬਹੁਤ ਖਤਰਨਾਕ ਹੈ। ਔਰਤਾਂ ਵਿੱਚ ਹੋਣ ਵਾਲੇ ਜਿਸ ਕੈਂਸਰ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਹੈ ‘ਸਰਵਾਈਕਲ ਕੈਂਸਰ’ (Cervical Cancer)। ਸਰਵਾਈਕਲ ਕੈਂਸਰ ਐਚਪੀਵੀ (HPV) (ਹਿਊਮਨ ਪੈਪੀਲੋਮਾ ਵਾਇਰਸ) ਦੀ ਲਾਗ ਕਾਰਨ ਹੁੰਦਾ ਹੈ। ਇਹ ਇੱਕ ਜਿਨਸੀ ਤੌਰ 'ਤੇ ਫੈਲਣ ਵਾਲਾ ਵਾਇਰਸ ਹੈ, ਜੋ ਸੈਕਸ ਕਰਨ ਨਾਲ ਫੈਲਦਾ ਹੈ। ਜੇਕਰ ਕੋਈ ਵਿਅਕਤੀ ਵਾਰ-ਵਾਰ ਇਸ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ, ਤਾਂ ਉਹ ਬਾਅਦ ਵਿਚ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਅਪ੍ਰੈਲ ਵਿੱਚ 9 ਤੋਂ 14 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਇੱਕ ਨੇਸ਼ਨਵਾਈਡ ਇਮਿਊਨਾਈਜੇਸ਼ਨ ਡ੍ਰਾਈਵ ਸ਼ੁਰੂ ਕੀਤਾ ਜਾਵੇਗਾ। ਇਸ ਡ੍ਰਾਈਵ ਦੇ ਤਹਿਤ, ਉਸ ਨਵੀਂ ਵੈਕਸੀਨ ਦੀ ਵਰਤੋਂ ਕੀਤੀ ਜਾਵੇਗੀ, ਜੋ ਹਿਊਮਨ ਪੈਪਿਲੋਮਾ ਵਾਇਰਸ (ਐਚਪੀਵੀ) ਨੂੰ ਨਿਸ਼ਾਨਾ ਬਣਾ ਸਕਦੀ ਹੈ। HPV ਵਾਇਰਸ ਭਵਿੱਖ ਵਿੱਚ ਸਰਵਾਈਕਲ ਕੈਂਸਰ ਦਾ ਖ਼ਤਰਾ ਪੈਦਾ ਕਰਦਾ ਹੈ। ਕਈ ਵਾਰ ਇਹ ਹੋਰ ਕੈਂਸਰਾਂ ਦਾ ਕਾਰਨ ਵੀ ਬਣਦਾ ਹੈ।
41 ਲੱਖ ਔਰਤਾਂ ਦੀ ਹੋ ਚੁੱਕੀ ਮੌਤ
ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, 2019 ਤੋਂ, ਭਾਰਤ ਵਿੱਚ 41 ਲੱਖ ਔਰਤਾਂ ਇਸ ਭਿਆਨਕ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੀਆਂ ਹਨ। WHO ਨੇ ਇਹ ਵੀ ਦਾਅਵਾ ਕੀਤਾ ਹੈ ਕਿ 2070 ਤੱਕ 57 ਲੱਖ ਔਰਤਾਂ ਦੀ ਮੌਤ ਹੋ ਸਕਦੀ ਹੈ। ਡਬਲਯੂਐਚਓ (WHO ) ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਦੇਸ਼ਾਂ ਨੂੰ 2030 ਤੱਕ ਹਰ ਸਾਲ ਪ੍ਰਤੀ 1,00,000 ਔਰਤਾਂ ‘ਤੇ 4 ਤੋਂ ਘੱਟ ਨਵੇਂ ਕੇਸਾਂ ਦੀ ਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਕ੍ਰਮ ਨੂੰ ਬਰਕਰਾਰ ਰੱਖਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰਵਾਈਕਲ ਕੈਂਸਰ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਔਰਤਾਂ ਲਈ ਇਸ ਨੂੰ ਰੋਕਣ ਵਾਲਾ ਟੀਕਾਕਰਣ ਜ਼ਰੂਰੀ ਹੈ।
ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਫ਼ ਇਮਯੂਨਾਈਜ਼ੇਸ਼ਨ ਦੇ ਚੇਅਰਪਰਸਨ ਐਨ ਕੇ ਅਰੋੜਾ ਨੇ ਡਬਲਯੂਐਚਓ (WHO) ਨੂੰ ਦੱਸਿਆ ਕਿ ਟੀਕਾਕਰਨ ਲਈ ਇੱਕ ਢੁਕਵਾਂ ਰੋਡਮੈਪ ਅਤੇ ਰਣਨੀਤੀ ਤਿਆਰ ਕੀਤੀ ਗਈ ਹੈ। ਕੋਵਿਡ ਟੀਕਾਕਰਨ ਮੁਹਿੰਮ ਤੋਂ ਪ੍ਰਾਪਤ ਹੋਏ ਤਜ਼ਰਬਿਆਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੁਆਰਾ ਵਿਕਸਤ 'ਕਵਾਡ੍ਰੀਵੈਲੈਂਟ ਵੈਕਸੀਨ', ਜਿਸ ਨੂੰ "ਸਰਵਵੈਕ" (Cervavac) ਵੀ ਕਿਹਾ ਜਾਂਦਾ ਹੈ। ਇਹ ਵੈਕਸੀਨ ਕਈ ਤਰੀਕਿਆਂ ਨਾਲ HPV ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ: ਪਾਕਿ ਹਾਈ ਕਮਿਸ਼ਨ 'ਚ ਜਿਨ ਸੀ ਸ਼ੋਸ਼ਣ ਦਾ ਮਾਮਲਾ: ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਿਕਾਇਤ ਦੇ ਸਮੇਂ 'ਤੇ ਉਠਾਇਆ ਸਵਾਲ, ਜਾਂਚ ਦੇ ਹੁਕਮ
HPV ਇੱਕ ਜਿਨਸੀ ਤੌਰ 'ਤੇ ਸੰਚਾਰਿਤ ਵਾਇਰਸ
ਇਸ ਸਮੇਂ, ਭਾਰਤ ਵੈਕਸੀਨ ਦੇ ਲਈ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਨਿਰਮਾਤਾਵਾਂ 'ਤੇ ਨਿਰਭਰ ਹੈ, ਜੋ ਕਿ ਬਹੁਤ ਮਹਿੰਗੀਆਂ ਹਨ। ਭਾਰਤ ਐਚਪੀਵੀ (HPV) ਦੇ ਵਿਰੁੱਧ ਵਧੇਰੇ ਕਿਫਾਇਤੀ ਟੀਕਾਕਰਨ ਚਾਹੁੰਦਾ ਹੈ ਤਾਂ ਜੋ ਵੱਧ ਤੋਂ ਵੱਧ ਔਰਤਾਂ ਇਸ ਦਾ ਲਾਭ ਲੈ ਸਕਣ। HPV ਇੱਕ ਜਿਨਸੀ ਤੌਰ 'ਤੇ ਸੰਚਾਰਿਤ ਵਾਇਰਸ ਹੈ, ਜੋ ਜਣਨ ਅੰਗਾਂ, ਗਲੇ ਅਤੇ ਮੂੰਹ ਨੂੰ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ ਦੇ ਖਿਲਾਫ ਬਣੀ ਵੈਕਸੀਨ Ceravac ਦਾ ਪ੍ਰੋਡਕਸ਼ਨ 2022 ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ। ਇਹ ਟੀਕਾ ਪ੍ਰਤੀ ਖੁਰਾਕ 200 ਤੋਂ 400 ਭਾਰਤੀ ਰੁਪਏ ਦੀ ਲਾਗਤ ਨਾਲ ਉਪਲਬਧ ਕਰਵਾਇਆ ਜਾਵੇਗਾ। ਉਮੀਦ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੋ ਸਾਲਾਂ ਵਿੱਚ ਲਗਭਗ 200 ਮਿਲੀਅਨ ਖੁਰਾਕਾਂ ਦੀ ਪ੍ਰੋਡਕਸ਼ਨ ਕਰੇਗਾ।