37 ਸਾਲਾ ਐਕਟਰ ਕੁਸ਼ਲ ਪੰਜਾਬੀ ਨੇ ਕੀਤੀ ਖੁਦਕੁਸ਼ੀ, ਸਲਮਾਨ ਨਾਲ ਕਰ ਚੁੱਕੇ ਨੇ ਫ਼ਿਲਮ
ਏਬੀਪੀ ਸਾਂਝਾ | 27 Dec 2019 11:25 AM (IST)
ਫੇਮਸ ਟੀਵੀ ਐਕਟਰ ਕੁਸ਼ਾਲ ਪੰਜਾਬੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਮੁੰਬਈ ‘ਚ ਆਪਣੇ ਬਾਂਦਰਾ ਮੌਜੂਦ ਘਰ ‘ਚ ਫਾਂਸੀ ਲੱਗਾ ਕੇ ਖੁਦਕੁਸ਼ੀ ਕਰ ਲਈ। ਉਹ ਸਿਰਫ 37 ਸਾਲ ਦੇ ਸੀ। ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਫੈਨਸ, ਕਰੀਬੀ ਅਤੇ ਪਰਿਵਾਰਕ ਮੈਂਬਰ ਸਦਮੇ ‘ਚ ਹਨ।
ਮੁੰਬਈ: ਫੇਮਸ ਟੀਵੀ ਐਕਟਰ ਕੁਸ਼ਾਲ ਪੰਜਾਬੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਮੁੰਬਈ ‘ਚ ਆਪਣੇ ਬਾਂਦਰਾ ਮੌਜੂਦ ਘਰ ‘ਚ ਫਾਂਸੀ ਲੱਗਾ ਕੇ ਖੁਦਕੁਸ਼ੀ ਕਰ ਲਈ। ਉਹ ਸਿਰਫ 37 ਸਾਲ ਦੇ ਸੀ। ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਫੈਨਸ, ਕਰੀਬੀ ਅਤੇ ਪਰਿਵਾਰਕ ਮੈਂਬਰ ਸਦਮੇ ‘ਚ ਹਨ। ਉਨ੍ਹਾਂ ਨੇ ਸ਼ਪੇਮਸ ਸੀਰੀਅਲ ‘ਇਸ਼ਕ ਮੇਂ ਮਰਜਾਵਾਂ’ ‘ਚ ਵੀ ਕੰਮ ਕੀਤਾ ਸੀ। ਐਕਟਰ ਕਰਣਵੀਰ ਵੋਹਰਾ ਨੇ ਏਬੀਪੀ ਨਿਊਜ਼ ਦੇ ਨਾਲ ਫੋਨ ‘ਤੇ ਗੱਲ ਕਰਨ ਦੌਰਾਨ ਇਸ ਖ਼ਬਰ ਦੀ ਪੁਸ਼ਟੀ ਕੀਤੀ। ਕੁਸ਼ਲ ਪੰਜਾਬੀ ਆਪਣੇ ਤੋਂ ਬਾਅਦ ਪਤਨੀ, ਮਾਂ-ਪਿਓ, ਭੈਣ ਅੇਤ ਇੱਕ ਚਾਰ ਸਾਲ ਦੇ ਬੇਟੇ ਨੂੰ ਛੱਡ ਗਏ ਹਨ। ਕੁਸ਼ਲ ਪੰਜਾਬੀ ਨੇ ਫਰਹਾਨ ਅਖ਼ਤਰ ਦੀ ਫ਼ਿਲਮ ‘ਲਕਸ਼’, ਕਰਨ ਜੌਹਰ ਦੀ ਫ਼ਿਲਮ ‘ਕਾਲ’, ਨਿਿਖਲ ਅਡਵਾਣੀ ਦੀ ‘ਸਲਾਮ-ਏ-ਇਸ਼ਕ’ ਅਤੇ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦੇ ਦਨਾ ਦਨ ਗੋਲ’ ਜਿਹੀਆਂ ਫ਼ਿਲਮਾ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਰਿਐਲਟੀ ਸ਼ੋਅ, ਵੈੱਬ ਸੀਰੀਜ਼, ਕੁਸੁਮ, ਇਸ਼ਮ ਮੇ ਮਰਜਾਵਾਂ ਜਿਹੇ ਸੀਰੀਅਲਸ ‘ਚ ਵੀ ਕੰਮ ਕਰ ਚੁੱਕੇ ਹਨ। ਖ਼ਬਰਾਂ ਮੁਤਾਬਕ ਕੁਸ਼ਲ ਦੇ ਘਰ ਤੋਂ ਉਸ ਦਾ ਸੁਸਾਈਡ ਨੋਟ ਵੀ ਮਿਲਿਆ ਹੈ।