ਅਸਲ ‘ਚ ਨਿੱਕ ਤੇ ਪ੍ਰਿਅੰਕਾ ਦੇ ਵਿਆਹ ‘ਚ ਬੀਅਰ ਘਟ ਗਈ ਸੀ ਤੇ ਉਹ ਫੇਰ ਤੋਂ ਅਜਿਹੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਜੋ ਨੇ ਕਿਹਾ, “ਅਸੀਂ ਫਰਾਂਸ ‘ਚ ਵਿਆਹ ਕਰ ਰਹੇ ਹਾਂ ਇਸ ਲਈ ਕਾਫੀ ਜ਼ਿਆਦਾ ਕੂਰਸ ਲਾਈਟ (ਬੀਅਰ ਦਾ ਬ੍ਰਾਂਡ) ਹੋਣਾ ਜ਼ਰੂਰੀ ਹੈ। ਇਸ ਨੂੰ ਹਾਸਲ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਪਰ ਅਸੀਂ ਸਭ ਪਹਿਲਾਂ ਤੋਂ ਤੈਅ ਕਰ ਲੈਣਾ ਚਾਹੁੰਦੇ ਹਾਂ।”
ਫੀਮੇਲਫਰਸਟ ਡਾਟ ਕੋ ਡਾਟ ਯੂਕੇ ਦੀ ਰਿਪੋਰਟ ਮੁਤਾਬਕ, ਜੋ ਨੂੰ ਇੰਨੀ ਜ਼ਿਆਦਾ ਬੀਅਰ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਨਿੱਕ ਦੇ ਵਿਆਹ ‘ਚ ਬੀਅਰ ਘੱਟ ਗਈ ਸੀ। ਉਨ੍ਹਾਂ ਨੂੰ ਅੰਦਾਜ਼ਾ ਨਹੀ ਸੀ ਕਿ ਮਹਿਮਾਨ ਕਿੰਨੀ ਬੀਅਰ ਪੀਣਗੇ। ਇਸ ‘ਤੇ ਨਿੱਕ ਨੇ ਕਿਹਾ, “ਮੇਰੇ ਵਿਆਹ ਤੋਂ ਅਸੀਂ ਅੰਦਾਜ਼ਾ ਲਾ ਚੁੱਕੇ ਹਾਂ ਕਿ ਸਾਡੇ ਦੋਸਤ ਬਹੁਤ ਬੀਅਰ ਪੀਂਦੇ ਹਨ।”