ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਲਈ ਬਣਾਈ ਆਮ ਆਦਮੀ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਇੰਚਾਰਜ ਅਮਨ ਅਰੋੜਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਪਣੀ ਪਾਰਟੀ ਵਿੱਚ ਆਉਣ ਦੀ ਪੇਸ਼ਕਸ਼ ਕੀਤੀ ਹੈ। ਅਰੋੜਾ ਨੇ ਇਹ ਵੀ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਵਰਤੋਂ ਸਿਰਫ ਤੇ ਸਿਰਫ ਐਨਆਰਆਈਜ਼ ਤੋਂ ਫੰਡ ਲੈਣ ਲਈ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਡਾ. ਰਵਜੋਤ ਸਿੰਘ ਦੇ ਹੱਕ ਵਿੱਚ ਵਰਕਰਾਂ ਨਾਲ ਬੈਠਕ ਕਰਨ ਪੁੱਜੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਖਾਲੜਾ ਵਰਗੀਆਂ ਸ਼ਖ਼ਸੀਅਤਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਹਨ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ ਹੁਣ ਉਹ ਜਿਹੜੀ ਪਾਰਟੀ ਨਾਲ ਹਨ, ਉਹ ਉਨ੍ਹਾਂ ਦੀ ਵਰਤੋਂ ਸਿਰਫ ਵਿਦੇਸ਼ੀ ਫੰਡਿੰਗ ਲਈ ਕਰ ਰਹੇ ਹਨ, ਜੇਕਰ ਅਜਿਹਾ ਨਹੀਂ ਹੈ ਤਾਂ 25 ਸਾਲਾਂ ਦੇ ਉਹ ਕਿੱਥੇ ਸਨ।
ਅਰੋੜਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਆਪਣੇ ਸਿਆਸੀ ਵਿਰੋਧੀ ਸੁਖਬੀਰ ਬਾਦਲ ਦੇ ਬਿਆਨ ਨਾਲ ਸਹਿਮਤੀ ਵੀ ਪ੍ਰਗਟਾਈ। ਉਨ੍ਹਾਂ ਬਾਦਲ ਦੇ ਟਕਸਾਲੀਆਂ ਵੱਲੋਂ ਜਨਰਲ ਜੇਜੇ ਸਿੰਘ ਨੂੰ ਵਰਤਣ ਦੇ ਬਿਆਨ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਟਕਸਾਲੀਆਂ ਨੇ ਜੇਜੇ ਸਿੰਘ ਨੂੰ ਵਰਤਿਆ। ਉਨ੍ਹਾਂ ਬੀਜੇਪੀ ਵਿੱਚ ਸ਼ਾਮਲ ਹੋਏ ਆਪਣੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤੇ ਫ਼ਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੂੰ ਮੌਕਾਪ੍ਰਸਤ ਦੱਸਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਪਾਰਟੀ ਵਿੱਚ ਆਏ ਹੀ ਅਨੰਦ ਮਾਣਨ ਵਾਸਤੇ ਸੀ ਤੇ ਅਜਿਹੇ ਲੋਕਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ।
'ਆਪ' ਦਾ ਬੀਬੀ ਖਾਲੜਾ ਨੂੰ ਆਫਰ, ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ
ਏਬੀਪੀ ਸਾਂਝਾ
Updated at:
16 Apr 2019 02:13 PM (IST)
ਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ ਹੁਣ ਉਹ ਜਿਹੜੀ ਪਾਰਟੀ ਨਾਲ ਹਨ, ਉਹ ਉਨ੍ਹਾਂ ਦੀ ਵਰਤੋਂ ਸਿਰਫ ਵਿਦੇਸ਼ੀ ਫੰਡਿੰਗ ਲਈ ਕਰ ਰਹੇ ਹਨ, ਜੇਕਰ ਅਜਿਹਾ ਨਹੀਂ ਹੈ ਤਾਂ 25 ਸਾਲਾਂ ਦੇ ਉਹ ਕਿੱਥੇ ਸਨ।
- - - - - - - - - Advertisement - - - - - - - - -