ਲਖਵਿੰਦਰ ਵਡਾਲੀ ਨੇ ਮੰਗੀ ਆਪਣੇ ਗੁਨਾਹ ਦੀ ਮਾਫੀ
ਏਬੀਪੀ ਸਾਂਝਾ | 06 Feb 2020 03:50 PM (IST)
ਪੰਜਾਬੀ ਸੂਫੀ ਗਾਈਕ ਲਖਵਿੰਦਰ ਵਡਾਲੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹੇ 'ਚ ਹੁਣ ਇੱਕ ਵਾਰ ਫੇਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ।
ਚੰਡੀਗੜ੍ਹ: ਪੰਜਾਬੀ ਸੂਫੀ ਗਾਈਕ ਲਖਵਿੰਦਰ ਵਡਾਲੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹੇ 'ਚ ਹੁਣ ਇੱਕ ਵਾਰ ਫੇਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ ਹੱਥ ਜੋੜ ਬੈਠਾ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਪੋਸਟ ਵੀ ਲਿਖੀ ਹੈ ਜਿਸ 'ਚ ਉਸ ਨੇ ਆਪਣੇ ਲੋਕਾਂ ਦੇ ਦਿਲ ਦੁਖਾਉਣ 'ਤੇ ਮਾਫੀ ਮੰਗੀ ਹੈ। ਲਖਵਿੰਦਰ ਦੀ ਇਹ ਪੋਸਟ ਪੜ੍ਹ ਉਸ ਦੇ ਫੈਨਸ ਹੈਰਾਨ ਵੀ ਹੋਏ। ਉਨ੍ਹਾਂ ਦੇ ਫੈਨਸ ਵੱਲੋਂ ਇਸ ਪੋਸਟ 'ਤੇ ਕਾਫੀ ਕੁਮੈਂਟ ਵੀ ਆ ਰਹੇ ਹਨ।