ਮੁੰਬਈ: ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦਾ ਅੱਜ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਪਤਾ ਨਹੀਂ ਕਿੰਨੇ ਹੀ ਬੇਹਤਰੀਨ ਗੀਤ ਗਾਏ ਹਨ। ਭਾਰਤ ਰਤਨ ਅਤੇ ਸਵਰ ਕੋਕਿਲਾ ਦੇ ਨਾਂ ਨਾਲ ਮਸ਼ਹੂਰ ਲਤਾ ਮੰਗੇਸ਼ਕਰ (Lata Mangeshkar) ਦੀ ਆਵਾਜ਼ ਦੇ ਲੱਖਾਂ ਲੋਕ ਦੀਵਾਨੇ ਹਨ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ 30 ਤੋਂ ਜ਼ਿਆਦਾ ਭਾਸ਼ਾਵਾਂ 'ਚ ਗੀਤ ਗਾਏ ਹਨ। ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਇੱਕ ਮੱਧ ਵਰਗ ਮਰਾਠੀ ਪਰਿਵਾਰ ਵਿੱਚ ਹੋਇਆ ਸੀ। 5 ਸਾਲ ਦੀ ਉਮਰ ਤੋਂ ਲਤਾ ਮੰਗੇਸ਼ਕਰ (Lata Mangeshkar) ਨੇ ਆਪਣੇ ਪਿਤਾ ਨਾਲ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਬਚਪਨ ਤੋਂ ਹੀ ਗਾਇਕ ਬਣਨ ਦਾ ਸੁਪਨਾ ਸੀ। ਜਦੋਂ ਲਤਾ ਮੰਗੇਸ਼ਕਰ (Lata Mangeshkar) 12 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਉਸ ਛੋਟੀ ਉਮਰ ਵਿਚ ਹੀ ਉਸ ਨੇ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪੈਸਾ ਕਮਾਉਣ ਲਈ ਲਤਾ ਮੰਗੇਸ਼ਕਰ ਨੇ ਹਿੰਦੀ ਅਤੇ ਮਰਾਠੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਪਹਿਲੀ ਵਾਰ ਸਟੇਜ 'ਤੇ ਗਾਉਣ ਲਈ 25 ਰੁਪਏ ਫੀਸ ਮਿਲੀ ਸੀ। ਫਿਰ ਸਾਲ 1942 ਵਿੱਚ ਉਸਨੇ ਮਰਾਠੀ ਫਿਲਮ 'ਕਿਤੀ ਹਸਾਲ' ਲਈ ਗਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਨੂੰ ਆਪਣਾ ਕਰੀਅਰ ਬਣਾ ਲਿਆ ਸੀ। ਇਸ ਦੇ ਨਾਲ ਹੀ ਕੀ ਤੁਸੀਂ ਜਾਣਦੇ ਹੋ ਕਿ ਲਤਾ ਮੰਗੇਸ਼ਕਰ ਨੇ ਕਦੇ ਵਿਆਹ ਕਿਉਂ ਨਹੀਂ ਕੀਤਾ ? ਮੀਡੀਆ ਰਿਪੋਰਟਾਂ ਮੁਤਾਬਕ ਲਤਾ ਮੰਗੇਸ਼ਕਰ ਨੇ ਬਚਪਨ 'ਚ ਕੁੰਦਨਲਾਲ ਸਹਿਗਲ ਦੀ ਇਕ ਫਿਲਮ ਦੇਖੀ ਸੀ, ਜਿਸ ਦਾ ਨਾਂ 'ਚੰਡੀਦਾਸ' ਸੀ। ਉਸ ਨੂੰ ਦੇਖ ਕੇ ਉਹ ਕਹਿੰਦੀ ਸੀ ਕਿ ਵੱਡੀ ਹੋ ਕੇ ਮੈਂ ਸਹਿਗਲ ਨਾਲ ਵਿਆਹ ਕਰਾਂਗੀ। ਇਸ ਦੇ ਨਾਲ ਹੀ ਲਤਾ ਮੰਗੇਸ਼ਕਰ ਦਾ ਕਹਿਣਾ ਸੀ ਕਿ ਉਨ੍ਹਾਂ 'ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ। ਵਿਆਹ ਦਾ ਖਿਆਲ ਆਉਂਦਾ ਵੀ ਤਾਂ ਉਹ ਇਸ ਵੱਲ ਧਿਆਨ ਨਾ ਦੇ ਸਕਦੀ ਸੀ।
Lata Mangeshkar ਦੀ ਪਹਿਲੀ ਕਮਾਈ ਜਾਣ ਕੇ ਹੋ ਜਾਵੋਗੇ ਹੈਰਾਨ, ਜਾਣੋ ਉਨ੍ਹਾਂ ਬਾਰੇ ਹੋਰ ਦਿਲਚਸਪ ਗੱਲਾਂ
ਏਬੀਪੀ ਸਾਂਝਾ | shankerd | 06 Feb 2022 11:44 AM (IST)
ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦਾ ਅੱਜ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਪਤਾ ਨਹੀਂ ਕਿੰਨੇ ਹੀ ਬੇਹਤਰੀਨ ਗੀਤ ਗਾਏ ਹਨ।
Lata Mangeshkar