Shah Rukh Khan Viral Video: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਹਾਲ ਹੀ ਕਿੰਗ ਖਾਨ ਨੇ 'ਪਠਾਨ' ਫਿਲਮ ਨਾਲ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਇਸ ਦੇ ਨਾਲ ਨਾਲ ਇੰਨੀਂ ਦਿਨੀਂ ਸ਼ਾਹਰੁਖ ਖਾਨ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹਰ ਕੋਈ ਕਿੰਗ ਖਾਨ ਦੀ ਤਾਰੀਫ ਕਰ ਰਿਹਾ ਹੈ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਸੱਜਣ ਅਦੀਬ ਦੀ ਫੈਨ ਨੇ ਕੀਤੀ ਬੇਇੱਜ਼ਤੀ, ਗਾਇਕ ਨੇ ਖੁਦ ਸ਼ੇਅਰ ਕੀਤੀ ਵੀਡੀਓ


ਇਹ ਤਾਂ ਸਭ ਜਾਣਦੇ ਹਨ ਕਿ ਕਿੰਗ ਖਾਨ ਬਾਲੀਵੁੱਡ ਦੇ ਸਭ ਤੋਂ ਜ਼ਿਆਦਾ ਡਾਊਨ ਟੂ ਅਰਥ ਐਕਟਰ ਹਨ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸ ਨੇ ਕਿੰਗ ਖਾਨ ਬਾਰੇ ਬੁਰਾ ਬੋਲਿਆ ਹੋਵੇਗਾ। ਇਸ ਵੀਡੀਓ 'ਚ ਸ਼ਾਹਰੁਖ ਖਾਨ ਦੇ ਘਰ ਦੇ ਹੈਲਪਰ ਸ਼ਾਹਰੁਖ ਬਾਰੇ ਬੋਲਦੇ ਨਜ਼ਰ ਆ ਰਹੇ ਹਨ।


ਉਸ ਨੇ ਕਿਹਾ ਕਿ ਕਿੰਗ ਖਾਨ ਵਰਗਾ ਕੋਈ ਨਹੀਂ ਹੈ। ਅੱਜ ਤੱਕ ਉਸ ਨੂੰ ਕਦੇ ਵੀ ਉਨ੍ਹਾਂ ਤੋਂ ਕੁੱਝ ਮੰਗਣ ਦੀ ਲੋੜ ਨਹੀਂ ਪਈ। ਸ਼ਾਹਰੁਖ ਖੁਦ ਹੀ ਉਸ ਨੂੰ ਸਭ ਦਿੰਦੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਕਿੰਗ ਖਾਨ ਨੇ ਹਾਲ ਹੀ 'ਚ ਬਾਲੀਵੱੁਡ 'ਚ 'ਪਠਾਨ' ਮੂਵੀ ਨਾਲ ਵਾਪਸੀ ਕੀਤੀ ਹੈ। ਉਨ੍ਹਾਂ ਦੀ ਇਸ ਫਿਲਮ ਨੇ ਪੂਰੀ ਦੁਨੀਆ 'ਚ 1000 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਨਾਲ ਸ਼ਾਹਰੁਖ ਜਲਦ ਹੀ ਫਿਲਮ 'ਜਵਾਨ' ਤੇ 'ਡੰਕੀ' 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀਆਂ ਇਹ ਫਿਲਮਾਂ ਇਸੇ ਸਾਲ ਰਿਲੀਜ਼ ਹੋ ਸਕਦੀਆਂ ਹਨ। ਦੱਸ ਦਈਏ ਕਿ ਸ਼ਾਹਰੁਖ ਖਾਨ 'ਡੰਕੀ' ਦੀ ਸ਼ੂਟਿੰਗ ਲਈ ਹਾਲ ਹੀ 'ਚ ਕਸ਼ਮੀਰ ਪਹੁੰਚੇ ਸੀ। ਇੱਥੇ ਉਨ੍ਹਾਂ ਦੇ ਵੀਡੀਓਜ਼ ਖੂਬ ਵਾਇਰਲ ਹੋਏ ਸੀ। 


ਇਹ ਵੀ ਪੜ੍ਹੋ: ਸਾਬਕਾ ਪ੍ਰੇਮੀ ਰੋਹਮਨ ਸ਼ਾਲ ਨੂੰ ਫਿਰ ਡੇਟ ਕਰਨ ਲੱਗੀ ਸੁਸ਼ਮਿਤਾ ਸੇਨ? ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤਾ ਹਿੰਟ