ਹਾਲ ਹੀ ‘ਚ ਉਸ ਨੇ ਇੰਟਰਵਿਊ ‘ਚ ਕਿਹਾ, "ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿੰਨੀ ਖੁਸ਼ ਹਾਂ। ਧੀਆਂ ਦਾ ਖਿਆਲ ਰੱਖਣ ਤੋਂ ਇਲਾਵਾ ਵੀ ਮੈਨੂੰ ਹੋਰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਮੇਰੀ ਜਿੰਦਗੀ ‘ਚ ਕਈ ਉਤਾਰ-ਚੜਾਅ ਆਏ ਪਰ ਇਹ ਮੇਰੀ ਜਿੰਦਗੀ ਦਾ ਬਦਲਾਅ ਹੈ। ਫਿਲਹਾਲ ਤਾਂ ਮੈਂ ਇਸ ਬਦਲਾਅ ਦਾ ਪੂਰਾ ਮਜ਼ਾ ਲੈ ਰਹੀ ਹਾਂ। ਮੈਂ ਆਪਣੀ ਧੀਆਂ ਨੂੰ ਜਲਦੀ ਮੁੰਬਈ ਆਪਣੇ ਘਰ ਲੈ ਕੇ ਜਾਣਾ ਚਾਹੁੰਦੀ ਹੈ।"
ਲੀਜ਼ਾ ਨੇ ਅੱਗੇ ਕਿਹਾ, "ਮੇਰੀ ਜਿੰਦਗੀ ‘ਚ ਬਹੁਤ ਚੀਜ਼ਾਂ ਅਨ-ਔਰਗੇਨਾਈਜ਼ਡ ਰਹੀਆਂ। ਜੇਸਨ ਹੇਡਨੀ ਨਾਲ ਵਿਆਹ ਤੋਂ ਬਾਅਦ ਮੈਂ ਮਾਂ ਬਣਨ ਦਾ ਵੱਡਾ ਫੈਸਲਾ ਲਿਆ। ਮੈਂ ਆਪਣੀਆਂ ਧੀਆਂ ਦਾ ਨਾਂ ਸੂਫੀ ਤੇ ਸੋਲੇਲ ਰੱਖਿਆ ਹੈ। ਮੇਰੀਆਂ ਧੀਆਂ ਦਾ ਜਨਮ ਸੈਰੋਗੇਸੀ ਨਾਲ ਜੋਰਜੀਆ ‘ਚ ਇਸੇ ਸਾਲ ਜੂਨ ‘ਚ ਹੋਇਆ ਹੈ।"
ਲੀਜ਼ਾ ਨੂੰ ਸਾਲ 2000 ‘ਚ ਬਲਡ ਕੈਂਸਰ ਹੋਇਆ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤਕ ਇਸ ਬਿਮਾਰੀ ਦੀ ਦਵਾਈ ਲੈਂਦੀ ਰਹੀ। ਲੀਜ਼ਾ ਨੇ ਕਿਹਾ, "ਨਵੀਂ ਤਕਨੀਕ ਨੇ ਮੇਰੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਤੇ ਮੈਂ ਮਾਂ ਬਣ ਗਈ। ਮੇਰੀ ਕਿਸਮਤ ਸੱਚ ‘ਚ ਕਾਫੀ ਚੰਗੀ ਹੈ। ਸੈਰੋਗੇਸੀ ਲਈ ਮੇਰੀ ਪਹਿਲੀ ਪਸੰਦ ਭਾਰਤ ਸੀ ਪਰ ਭਾਰਤ ਨੇ ਜਦੋਂ ਸੈਰੋਗੇਸੀ ਨਿਯਮਾਂ ‘ਚ ਬਦਲਾਅ ਕੀਤੇ ਤਾਂ ਮੈਨੂੰ ਕਾਫੀ ਝਟਕਾ ਲੱਗਿਆ। ਭਾਰਤ ਤੋਂ ਬਾਅਦ ਜੋਰਜੀਆ ਨੇ ਮੈਕਸੀਕੋ ‘ਚ ਸੈਰੋਗੇਸੀ ਦੀ ਪ੍ਰਕਿਰੀਆ ਸ਼ੁਰੂ ਕੀਤੀ।"
ਲੀਜ਼ਾ ਨੇ ਆਪਣੀਆਂ ਧੀਆਂ ਬਾਰੇ ਕਿਹਾ, "ਮੈਂ ਆਪਣੀ ਧੀਆਂ ਨੂੰ ਖੁੱਲ੍ਹੀ ਸੋਚ ਵਾਲੀ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਾਂਗੀ। ਨਵੀਂ ਪੀੜੀ ਨੂੰ ਚੰਗਾ ਇਨਸਾਨ ਬਣਾਉਣਾ ਹੀ ਬਿਹਤਰ ਭਵਿੱਖ ਹੈ। ਮੈਂ ਆਪਣੀਆਂ ਧੀਆਂ ਨੂੰ ਦੱਸਾਂਗੀ ਕਿ ਭਵਿੱਖ ਔਰਤਾਂ ਦਾ ਹੈ।"