ਧਰਮਸ਼ਾਲਾ: ਮੈਕਲੋਡਗੰਜ ਛਾਉਣੀ ਵਿੱਚ ਤਾਇਨਾਤ 18 ਸਿੱਖ ਰੈਜੀਮੈਂਟ ਦੇ ਜਵਾਨ ਨੇ ਮਾਮੂਲੀ ਝਗੜੇ ਤੋਂ ਬਾਅਦ ਆਪਣੇ ਸਾਥੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ ਤੇ ਫਿਰ ਫਿਰ ਖ਼ੁਦਕੁਸ਼ੀ ਕਰ ਲਈ। ਤਿੰਨੇ ਜਵਾਨ ਪੰਜਾਬ ਦੇ ਹੀ ਸਨ। ਘਟਨਾ ਰਾਤ ਦੋ ਤੋਂ ਛੇ ਵਜੇ ਦਰਮਿਆਨ ਵਾਪਰੀ।
ਰਾਤ ਦੋ ਤੋਂ ਛੇ ਵਜੇ ਦੌਰਾਨ ਬਰਨਾਲਾ ਦਾ ਰਹਿਣ ਵਾਲਾ ਸਿਪਾਰੀ ਜਸਵੀਰ ਸਿੰਘ ਆਰਮੀ ਮੈੱਸ ਦੇ ਬਾਹਰ ਡਿਊਟੀ 'ਤੇ ਤਾਇਨਾਤ ਸੀ। ਅਚਾਨਕ ਉਸ ਨੇ ਆਪਣੀ ਬੈਰਕ ਵਿੱਚ ਵਾਪਸ ਆ ਕੇ ਆਪਣੀ ਬੰਦੂਕ ਚੁੱਕ ਲਈ ਤੇ ਆਪਣੇ ਦੋ ਹੋਰ ਸਾਥੀਆਂ 'ਤੇ ਤਾਣ ਦਿੱਤੀ, ਜੋ ਉਸ ਸਮੇਂ ਸੌਣ ਹੀ ਵਾਲੇ ਸਨ। ਪਹਿਲਾਂ ਜਸਵੀਰ ਨੇ ਗੁਰਦਾਸਪੁਰ ਦੇ ਨਾਇਕ ਹਰਪਾਲ ਸਿੰਘ ਅਤੇ ਤਰਤਨਤਾਰਨ ਦੇ ਹੌਲਦਾਰ ਹਰਦੀਪ ਸਿੰਘ ਨੂੰ ਗੋਲ਼ੀ ਮਾਰ ਦਿੱਤੀ, ਇਸ ਤੋਂ ਬਾਅਦ ਸਿਪਾਹੀ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ।
ਇਸ ਘਟਨਾ ਤੋਂ ਬਾਅਦ ਧਰਮਸ਼ਾਲਾ ਛਾਉਣੀ ਵਿੱਚ ਹਫੜਾ-ਦਫੜੀ ਮੱਚ ਗਈ ਹੈ। ਹਾਲਾਂਕਿ, ਗੋਲ਼ੀ ਝਗੜੇ ਪਿੱਛੇ ਕਾਰਨ ਦਾ ਪਤਾ ਨਹੀਂ ਲੱਗਾ। ਮੈਕਲੋਡਗੰਜ ਪੁਲਿਸ ਤੇ ਹਿਮਾਚਲ ਦੀ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। 18 ਸਿੱਖ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਬ੍ਰਿਗੇਡੀਅਰ ਬਰਾੜ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮ੍ਰਿਤਕ ਜਵਾਨਾਂ ਵਿਚਕਾਰ ਕੁਝ ਬਹਿਸ ਹੋਈ ਸੀ। ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਹੈ ਕਿ ਅਜਿਹੀ ਕਿਹੜੀ ਉਕਸਾਊ ਗੱਲ ਹੋਈ ਕਿ ਜਸਵੀਰ ਸਿੰਘ ਨੇ ਆਪਣੇ ਹੀ ਸਾਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।