ਨਵੀਂ ਦਿੱਲੀ: ਬਾਬਾ ਰਾਮਦੇਵ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਉਹ 2019 ਦੀਆਂ ਚੋਣਾਂ ਵਿੱਚ ਮੋਦੀ ਸਰਕਾਰ ਲਈ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਰਗਰਮ ਸਨ, ਪਰ ਹੁਣ ਉਹ ਸਰਬ ਪਾਰਟੀ ਤੇ ਆਜ਼ਾਦ ਦਲ ਹਨ।

ਬਾਬਾ ਰਾਮਦੇਵ ਨੇ ਪ੍ਰਾਈਵੇਟ ਟੀਵੀ ਚੈਨਲ NDTV ਦੇ ਪ੍ਰੋਗਰਾਮ ਵਿੱਚ ਇਹ ਬਿਆਨ ਦਿੱਤਾ। ਮੋਦੀ ਸਰਕਾਰ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ 2019 ਤੋਂ ਪਹਿਲਾਂ ਤੇਲ ਦੇ ਭਾਅ ਘਟਾ ਲੈਣ। ਉਨ੍ਹਾਂ ਕਿਹਾ ਕਿ ਅਜੇ ਬਹੁਤ ਸਾਰੇ ਮੁੱਦਿਆਂ ’ਤੇ ਉਨ੍ਹਾਂ ਮੌਨ ਰੂਪ ਅਪਣਾਇਆ ਹੋਇਆ ਹੈ।

ਇ ਸਦੇ ਨਾਲ ਹੀ ਬਾਬਾ ਰਾਮਦੇਵ ਨੇ ਕਿਹਾ ਕਿ ਅਜੇ ਉਨ੍ਹਾਂ 50 ਸਾਲ ਹੋਰ ਇਸ ਦੇਸ਼ ਲਈ ਕੰਮ ਕਰਨਾ ਹੈ। ਉਹ ਆਪਣੇ ਦੇਸ਼ ਨੂੰ ਉਚਾਈਆਂ ’ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਜੀ ਚੰਗੇ ਦਿਨਾਂ ਲਈ ਕੋਸ਼ਿਸ਼ ਕਰ ਰਹੇ ਹਨ ਤੇ ਉਹ ਲੈ ਕੇ ਵੀ ਆਏ ਹਨ, ਤੇ ਉਹ ਵੀ ਇਸ ਦੀ ਪੂਰੀ ਕੋਸ਼ਿਸ਼ ਕਰਨਗੇ।

ਬਾਬਾ ਰਾਮਦੇਵ ਨੇ ਕਿਹਾ ਕਿ ਸਿਰਫ ਗੱਲਾਂ ਕਰਨ ਨਾਲ ਰੁਪਏ ਦੀ ਕੀਮਤ ਨਹੀਂ ਵਧੇਗੀ। ਬਲਕਿ ਹਰ ਖੇਤਰ ਵਿੱਚ ਕੰਮ ਕਰਕੇ ਪ੍ਰੋਡਕਟੀਵਿਟੀ ਵਧਾਉਣੀ ਪਏਗੀ। ਉਨ੍ਹਾਂ ਕਿਹਾ ਕਿ ਉਹ ਕੋਈ ਅਨਪੜ੍ਹ ਬਾਬਾ ਨਹੀਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਪ੍ਰੋਗਰਾਮਿੰਗ ਵਧੀਆ ਹੋਣੀ ਚਾਹੀਦੀ ਹੈ। ਅੰਬਾਨੀ ਨੇ 10 ਕਰੋੜ ਦਾ ਘਰ ਬਣਾਇਆ ਪਰ ਮੈਂ ਇੱਕ ਝੌਂਪੜੀ ਤਕ ਨਹੀਂ ਬਣਾਈ।