ਦੀਪਿਕਾ ਪਾਦੁਕੋਣ ਇੱਕ ਅਜਿਹੀ ਅਭਿਨੇਤਰੀ ਹੈ ਜਿਨ੍ਹਾਂ ਨੇ ਆਪਣੀਆਂ ਫਿਲਮਾਂ ਵਿੱਚ ਆਪਣੇ ਮਲਟੀ ਟੈਲੇਂਟ ਨੂੰ ਸਾਬਤ ਕੀਤਾ ਹੈ। ਪਰ ਇਮਤਿਆਜ਼ ਅਲੀ ਦੀ 'ਲਵ ਆਜ ਕਲ' ਦੀਪਿਕਾ ਦੀਆਂ ਸਭ ਤੋਂ ਯਾਦਗਾਰੀ ਫ਼ਿਲਮਾਂ ਵਿੱਚੋਂ ਇੱਕ ਹੈ। ਫਿਲਮ ਵਿੱਚ ਮੀਰਾ ਦੇ ਰੂਪ ਵਿੱਚ ਉਨ੍ਹਾਂ ਦੀ ਅਦਾਕਾਰੀ ਲਈ ਨਾ ਸਿਰਫ ਉਨ੍ਹਾਂ ਦੀ ਤਰੀਫ ਕੀਤੀ ਗਈ, ਬਲਕਿ ਇਹ ਅਭਿਨੇਤਰੀ ਦੇ ਸਭ ਤੋਂ ਖੂਬਸੂਰਤ ਕਿਰਦਾਰਾਂ ਵਿੱਚੋਂ ਇੱਕ ਸਾਬਤ ਹੋਈ।
ਜਿਵੇਂ ਹੀ ਫਿਲਮ ਦੇ ਰਿਲੀਜ਼ ਨੇ 12 ਸਾਲ ਪੂਰੇ ਕੀਤੇ ਹਨ। ਦੀਪਿਕਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਅਤੇ ਆਪਣੇ ਕਿਰਦਾਰ 'ਮੀਰਾ' ਦਾ ਜਸ਼ਨ ਮਨਾਇਆ। ਫਿਲਮ ਬਾਰੇ ਗੱਲ ਕਰਦਿਆਂ, ਦੀਪਿਕਾ ਨੇ ਸਾਂਝਾ ਕੀਤਾ, "ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ 'ਲਵ ਆਜ ਕਲ' ਨੂੰ 12 ਸਾਲ ਹੋ ਗਏ ਹਨ! ਮੇਰਾ ਮੰਨਣਾ ਹੈ ਕਿ, ਮੀਰਾ, ਸਿਰਫ ਖੂਬਸੂਰਤ ਹੀ ਨਹੀਂ ਸੀ, ਬਲਿਕੀ ਅੰਦਰੋਂ ਅਤੇ ਬਾਹਰੋਂ ਵੀ ਇੱਕ ਅਜਿਹਾ ਕਿਰਦਾਰ ਹੈ ਜਿਸ ਨਾਲ ਹਰ ਕੋਈ ਸੰਬੰਧਿਤ ਮਹਿਸੂਸ ਕਰਦਾ ਸੀ। ਉਨ੍ਹਾਂ ਸਾਰੇ ਮਹੀਨਿਆਂ ਨੂੰ ਯਾਦ ਕਰਦੇ ਹੋਏ ਜੋ ਅਸੀਂ ਦਿੱਲੀ ਅਤੇ ਲੰਡਨ ਵਿੱਚ ਸ਼ੂਟਿੰਗ ਵਿੱਚ ਬਿਤਾਏ, ਮੇਰੇ ਚਿਹਰੇ ਉੱਤੇ ਮੁਸਕਾਨ ਲਿਆਉਂਦੀ ਹੈ।'
ਡਾਇਰੈਕਟਰ ਇਮਤਿਆਜ਼ ਅਲੀ ਦੇ ਨਾਲ ਦੀਪਿਕਾ ਪਾਦੁਕੋਣ ਦੀ ਇਹ ਪਹਿਲੀ ਫਿਲਮ ਸੀ, ਜੋ ਫਿਲਮਾਂ ਵਿੱਚ ਆਪਣੇ ਦਮਦਾਰ ਮਹਿਲਾ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਇਹ ਫਿਲਮ ਆਧੁਨਿਕ ਸਮੇਂ ਦੇ ਰਿਸ਼ਤਿਆਂ 'ਤੇ ਅਧਾਰਤ ਸੀ ਅਤੇ ਦੀਪਿਕਾ ਦੇ ਇੰਡੀਪੈਂਡੈਂਟ ਮੀਰਾ ਦੇ ਕਿਰਦਾਰ ਦੀ ਫੈਨਜ਼ ਦੁਆਰਾ ਕਾਫੀ ਤਾਰੀਫ ਕੀਤੀ ਗਈ ਸੀ ਅਤੇ ਇਹ ਫਿਲਮ ਅਜੇ ਵੀ ਦਰਸ਼ਕਾਂ ਦੇ ਮਨਾਂ ਵਿੱਚ ਤਾਜ਼ਾ ਹੈ।
ਦਸ ਦਈਏ ਕਿ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੂੰ ਇੱਕ ਦਿਨ ਪਹਿਲਾਂ ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ਦੇ ਬਾਹਰ ਦੇਖਿਆ ਗਿਆ। ਉਦੋਂ ਤੋਂ ਹੀ ਦੀਪਿਕਾ ਦੇ ਪ੍ਰੇਗਨੈਂਟ ਹੋਣ ਦੀਆਂ ਅਫਵਾਹਾਂ ਇੰਟਰਨੈਟ 'ਤੇ ਚੱਲ ਰਹੀਆਂ ਹਨ ਅਤੇ ਉਸਦੇ ਫੈਨਸ ਮਸ਼ਹੂਰ ਕਪਲ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਤ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਹਸਪਤਾਲ ਜਾਣ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਸਪਤਾਲ ਦੇ ਬਾਹਰ, ਰਣਵੀਰ ਸਿੰਘ ਚਿੱਟੇ ਰੰਗ ਦੀ ਟੀ-ਸ਼ਰਟ, ਕਾਲੇ ਸਨਗਲਾਸ ਅਤੇ ਕਾਲੇ-ਪੀਲੇ ਰੰਗ ਦੀ ਪ੍ਰਿੰਟਿਡ ਟੋਪੀ ਵਿੱਚ ਪਹਿਲਾਂ ਵਾਂਗ ਕੂਲ ਲੱਗ ਰਹੇ ਸਨ, ਜਦਕਿ ਦੀਪਿਕਾ ਬਲੈਕ ਟੌਪ ਅਤੇ ਸ਼ੇਡਸ ਵਿੱਚ ਖੂਬਸੂਰਤ ਲੱਗ ਰਹੀ ਸੀ।