ਮੁੰਬਈ: ਹਿੰਦੀ ਸਿਨੇਮਾ ਦੇ ਦੋ ਮਹਾਨ ਅਦਾਕਾਰ ਓਮ ਪੁਰੀ ਤੇ ਨਸੀਰੂਦੀਨ ਸ਼ਾਹ ਜਿੰਨੇ ਚੰਗੇ ਅਦਾਕਾਰ ਹਨ, ਓਨੇ ਹੀ ਚੰਗੇ ਉਹ ਆਪਸ ਵਿੱਚ ਦੋਸਤ ਵੀ ਹੁੰਦੇ ਸਨ। ਦੋਵਾਂ ਦੀ ਦੋਸਤੀ ਓਮ ਪੁਰੀ ਦੇ ਦੇਹਾਂਤ ਤੱਕ ਨਿਭੀ ਸੀ। ਓਮ ਪੁਰੀ ਇੱਕ ਵਾਰ ਨਸੀਰੂਦੀਨ ਸ਼ਾਹ ਦੀ ਜਾਨ ਬਚਾਉਣ ਲਈ ਚਾਕੂ ਨਾਲ ਲੈਸ ਹਮਲਾਵਰ ਨਾਲ ਵੀ ਟਕਰਾ ਗਏ ਸਨ। ਇਹ ਘਟਨਾ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਵਾਪਰੀ ਸੀ।

 

ਓਮ ਨੇ ਬਚਾਈ ਮੇਰੀ ਜਾਨ: ਨਸੀਰ
ਦਰਅਸਲ ਇਹ ਘਟਨਾ ਸਾਲ 1977 ਦੀ ਹੈ। ਨਸੀਰੂਦੀਨ ਸ਼ਾਹ ਦੇ ਇੱਕ ਪੁਰਾਣੇ ਦੋਸਤ ਨੇ ਹੀ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ। ਆਪਣੀ ਸਵੈ-ਜੀਵਨੀ ਵਿੱਚ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ, ਉਹ ਲਿਖਦੇ ਹਨ ਕਿ ਜਿਵੇਂ ਹੀ ਮੇਰੇ ਉੱਤੇ ਹਮਲਾ ਹੋਇਆ, ਓਮ ਪੁਰੀ ਨੇ ਹਮਲਾਵਰ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਕਾਬੂ ਕਰ ਲਿਆ। ਬਾਅਦ ਵਿੱਚ ਉਸ ਨੂੰ ਹਸਪਤਾਲ ਵੀ ਲਿਜਾਂਦਾ ਗਿਆ।

 

ਪੁਰਾਣੇ ਦੋਸਤ ਨੇ ਕੀਤਾ ਸੀ ਹਮਲਾ
ਨਸੀਰੂਦੀਨ ਨੇ ਦੱਸਿਆ ਕਿ, ਅਸੀਂ ਉਸ ਸਮੇਂ ਫਿਲਮ ‘ਭੂਮਿਕਾ’ ਲਈ ਸ਼ੂਟਿੰਗ ਕਰ ਰਹੇ ਸਾਂ। ਮੈਂ ਅਤੇ ਓਮ ਰਾਤ ਦਾ ਖਾਣਾ ਖਾ ਰਹੇ ਸੀ ਅਤੇ ਉਸ ਸਮੇਂ ਦੌਰਾਨ ਜਸਪਾਲ ਉੱਥੇ ਪਹੁੰਚਿਆ; ਜਿਸ ਨਾਲ ਮੇਰਾ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਜਸਪਾਲ ਨੇ ਓਮ ਨੂੰ ਹੈਲੋ ਕਿਹਾ, ਜਦੋਂ ਕਿ ਅਸੀਂ ਦੋਵਾਂ ਨੇ ਇੱਕ-ਦੂਜੇ ਨੂੰ ਨਜ਼ਰਅੰਦਾਜ਼ ਕੀਤਾ। ਕੁਝ ਸਮੇਂ ਬਾਅਦ ਮੈਨੂੰ ਆਪਣੀ ਕਮਰ ਵਿੱਚ ਕਿਸੇ ਤਿੱਖੀ ਵਸਤੂ ਦੇ ਖੁਭਣ ਦਾ ਅਹਿਸਾਸ ਹੋਇਆ। ਫਿਰ ਅਸੀਂ ਜਸਪਾਲ ਨੂੰ ਖੂਨ ਨਾਲ ਲੱਥਪੱਥ ਚਾਕੂ ਲੈ ਕੇ ਸਾਡੇ ਸਾਹਮਣੇ ਖੜ੍ਹਾ ਸੀ।

 

ਬਹੁਤ ਦੇਰ ਬਾਅਦ ਅਸੀਂ ਹਸਪਤਾਲ ਪਹੁੰਚੇ
ਨਸੀਰੁੱਦੀਨ ਸ਼ਾਹ ਅੱਗੇ ਲਿਖਦੇ ਹਨ ਕਿ, ਜਿਵੇਂ ਹੀ ਜਸਪਾਲ ਨੇ ਦੁਬਾਰਾ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਓਮ ਤੇ ਦੋ ਹੋਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ, ਓਮ ਰੈਸਟੋਰੈਂਟ ਦੇ ਮੈਨੇਜਰ ਨਾਲ ਵੀ ਉਲਝ ਗਏ ਕਿਉਂਕਿ ਉਹ ਮੈਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਪੁਲਿਸ ਦੀ ਉਡੀਕ ਕਰ ਰਿਹਾ ਸੀ। ਫਿਰ ਜਦੋਂ ਪੁਲਿਸ ਆਈ, ਲੰਮੀ ਜੱਦੋ-ਜਹਿਦ ਤੋਂ ਬਾਅਦ ਅਸੀਂ ਕੂਪਰ ਹਸਪਤਾਲ ਪਹੁੰਚੇ।

 

ਦੋਵਾਂ ਨੇ ਇਕੱਠਿਆਂ ਕੀਤੀ ਸੀ ਐਕਟਿੰਗ ਦੀ ਪੜ੍ਹਾਈ
ਦਰਅਸਲ ਓਮ ਪੁਰੀ ਅਤੇ ਨਸੀਰੂਦੀਨ ਸ਼ਾਹ ਪੁਣੇ ਸਥਿਤ ‘ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਟ ਆਫ਼ ਇੰਡੀਆ’ ਵਿੱਚ ਇਕੱਠੇ ਪੜ੍ਹਦੇ ਰਹੇ ਸਨ। ਇਸ ਦੇ ਨਾਲ, ਦੋਵਾਂ ਨੇ ਕਈ ਫਿਲਮਾਂ ਵਿੱਚ ਵੀ ਸ਼ਾਨਦਾਰ ਕੰਮ ਕੀਤਾ ਹੈ। ਉੱਘੇ ਅਦਾਕਾਰ ਓਮ ਪੁਰੀ ਦਾ ਸਾਲ 2017 ਵਿੱਚ ਦੇਹਾਂਤ ਹੋ ਗਿਆ ਸੀ।